ਲੁਧਿਆਣਾ : ਸ਼ੁੱਕਰਵਾਰ ਨੂੰ ਫ਼ਰੀਦਕੋਟ ਤੇ ਗੁਰਦਾਸਪੁਰ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ’ਚ ਮੌਸਮ ਸਾਫ਼ ਰਿਹਾ। ਨਵਾਂਸ਼ਹਿਰ ’ਚ 9 ਮਿਲੀਮੀਟਰ ਤੇ ਗੁਰਦਾਸਪੁਰ ’ਚ 1.8 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਇਨ੍ਹਾਂ ਦੋਵੇਂ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਘੱਟ ਰਿਹਾ ਜਦਕਿ ਦੂਜੇ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ।
ਫ਼ਰੀਦਕੋਟ ’ਚ 39.1, ਪਟਿਆਲਾ ’ਚ 37.8, ਅੰਮ੍ਰਿਤਸਰ ’ਚ 37.5, ਫ਼ਿਰੋਜ਼ਪੁਰ ’ਚ 37.3 ਤੇ ਲੁਧਿਆਣਾ ’ਚ 35.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਮੌਨਸੂਨ ਕਮਜ਼ੋਰ ਪੈਣ ਲੱਗ ਪਿਆ ਹੈ। ਵਿਭਾਗ ਮੁਤਾਬਕ ਅਗਸਤ ਦੇ ਆਖ਼ਰੀ ਹਫ਼ਤੇ ਤੱਕ ਮੌਸਮ ਹੁਣ ਸਾਫ਼ ਰਹੇਗਾ। ਕਿਤੇ-ਕਿਤੇ ਹਲਕਾ ਮੀਂਹ ਜਾਂ ਬੂੰਦਾਂਬਾਦੀ ਹੋ ਸਕਦੀ ਹੈ। ਕਈ ਥਾਈਂ ਗਰਜ ਨਾਲ ਛਿੱਟੇ ਪੈ ਸਕਦੇ ਹਨ। ਭਾਰੀ ਮੀਂਹ ਦੀ ਫ਼ਿਲਹਾਲ ਕੋਈ ਸੰਭਾਵਨਾ ਨਹੀਂ ਹੈ।