Connect with us

ਪੰਜਾਬੀ

ਆਰੀਆ ਕਾਲਜ ਦੇ ਆਰਟਸ ਵਿਭਾਗ ਵਲੋਂ ਫਰੈਸ਼ਰ ਪਾਰਟੀ ‘ਅਭਿਵਾਦਨ’ ਦਾ ਆਯੋਜਨ

Published

on

Arya College Arts Department organized fresher party 'Abhiwadan'

ਲੁਧਿਆਣਾ : ਆਰੀਆ ਕਾਲਜ, ਲੁਧਿਆਣਾ ਦੇ ਆਰਟਸ ਵਿਭਾਗ ਵਲੋਂ ਫਰੈਸ਼ਰ ਪਾਰਟੀ ‘ਅਭਿਵਾਦਨ’ ਦਾ ਆਯੋਜਨ ਕੀਤਾ। ਇਸ ਪਾਰਟੀ ਦਾ ਉਦੇਸ਼ ਵਿਦਿਆਰਥੀਆਂ ਨੂੰ ਵੱਖ-ਵੱਖ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਿਖਾਉਣ ਅਤੇ ਇੱਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਦਾ ਮੌਕਾ ਪ੍ਰਦਾਨ ਕਰਨਾ ਸੀ। ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਗੀਤ, ਮਾਡਲਿੰਗ ਅਤੇ ਭੰਗੜਾ ਆਦਿ ਪੇਸ਼ ਕੀਤੀਆਂ ਗਈਆਂ।

ਏ.ਸੀ.ਐਮ.ਸੀ.ਦੀ ਸਕੱਤਰ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਅਤੇ ਖੇਡਾਂ ਦੇ ਨਾਲ-ਨਾਲ ਵਿੱਦਿਅਕ ਖੇਤਰ ਵਿੱਚ ਵੀ ਡੂੰਘੀ ਦਿਲਚਸਪੀ ਲੈਣ ਲਈ ਦਾ ਸੰਦੇਸ਼ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ.ਸੂਖਸ਼ਮ ਆਹਲੂਵਾਲੀਆ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅਜਿਹੇ ਸ਼ਾਨਦਾਰ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ ਅਤੇ ਉਹਨਾਂ ਨੇ ਫਰੈਸ਼ਰ ਪਾਰਟੀ ਮੁੜ ਸੁਰਜੀਤ ਕਰਨ ਵਾਲੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ। ਬੀ.ਏ.2 ਦੇ ਵਿਦਿਆਰਥੀ ਵੰਸ਼ ਨੂੰ ਮਿਸਟਰ ਆਰੀਆ ਚੁਣਿਆ ਗਿਆ।

Facebook Comments

Trending