ਪੰਜਾਬੀ
ਅਰਵਿੰਦ ਕੇਜਰੀਵਾਲ ਸੰਸਾਰ ਦਾ ਸਭ ਤੋਂ ਝੂਠਾ ਇਨਸਾਨ – ਤਲਵਾੜ
Published
3 years agoon

ਲੁਧਿਆਣਾ : ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੰਜੇ ਤਲਵਾੜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਸਾਰ ਦਾ ਸਭ ਤੋਂ ਝੂਠਾ ਇਨਸਾਨ ਦੱਸਦੇ ਹੋਏ ਸ੍ਰੀ ਤਲਵਾੜ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਵਿਚ ਹਾਰ ਦੇ ਕੰਡੇ ਖੜੇ ਆਪ ਦੇ ਦਲਬਦਲੂ ਉਮੀਦਵਾਰ ਦੇ ਪੱਖ ਵਿਚ ਚੋਣ ਪ੍ਰਚਾਰ ਕਰਣ ਪੰਹੁਚੇ ਕੇਜਰੀਵਾਲ ਪੰਜਾਬ ਵਿਚ ਆਪ ਸੱਤਾਸੀਨ ਹੋਣ ‘ਤੇ ਰਿਆਇਤਾਂ ਦੇ ਰੂਪ ਵਿਚ ਅਗਲੇ ਪੰਜ ਸਾਲ ਵਿਚ ਹਰ ਨਾਗਰਿਕ ਨੂੰ 7 ਲੱਖ ਰੁਪਏ ਦਾ ਲਾਭ ਦੇਣ ਦਾ ਮਜਾਕ ਵਿਧਾਨ ਸਭਾ ਪੂਰਬੀ ਦੀ ਜਨਤਾ ਦੇ ਨਾਲ ਕਰ ਗਏ।
ਏਨ੍ਹਾਂ ਵੱਡਾ ਝੂਠ ਕੇਜਰੀਵਾਲ ਇਸ ਲਈ ਬੋਲ ਗਏ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਤੋਂ ਅੰਦਾਜਾ ਹੈ ਕਿ ਨਾਂ ਤਾਂ ਉਨ੍ਹਾਂ ਦਾ ਦਲਬਦਲੂ ਉਮੀਦਵਾਰ ਜਿੱਤੇਗਾ ਅਤੇ ਨਾਂ ਹੀ ਪੰਜਾਬ ਵਿਚ ਆਪ ਦੀ ਸਰਕਾਰ ਬਣੇਗੀ। ਅਜਿਹੇ ਵਿਚ ਉਨ੍ਹਾਂ ਵਲੋਂ ਚੋਣ ਮੈਦਾਨ ਵਿਚ ਜਨਤਾ ਦੇ ਨਾਲ ਕੀਤੇ ਝੂਠੇ ਵਾਅਦੇ ਆਪਣੇ ਆਪ ਰੱਦੀ ਦੀ ਟੋਕਰੀ ਵਿਚ ਚਲੇ ਜਾਣਗੇ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿਖੇ ਰੋਡ ਸ਼ੋ ਦੇ ਰਸਤੇ ਦੌਰਾਨ ਬਸਤੀ ਜੋਧੇਵਾਲ ਚੌਂਕ ਤੋਂ ਗੁਜਰਦੇ ਹੋਏ ਸੱਤਾ ਦੇ ਅੰਹਕਾਰ ਵਿਚ ਕੇਜਰੀਵਾਲ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਨਤਮਸਕ ਨਹੀਂ ਹੋਏ ਅਤੇ ਨਾਂ ਹੀ ਗੁਰੂ ਜੀ ਦੇ ਆਗਮਨ ਗੁਰੁਪਰਬ ਦੇ ਸੰਬਧ ‘ਚ ਆਯੋਜਿਤ ਹੋਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ।
ਚੋਣ ਪ੍ਰਚਾਰ ਦੇ ਦੌਰਾਨ ਤਲਵਾੜ ਨੇ ਗੋਪਾਲ ਨਗਰ ਵਿਖੇ ਮੀਟਿੰਗ ਨੂੰ ਸੰਬੋਧਿਤ ਕਰਨ ਦੇ ਉਪਰੰਤ ਗੀਤਾ ਨਗਰ, ਭੋਲਾ ਕਾਲੋਨੀ, ਕਿਸ਼ੋਰ ਨਗਰ ਵਿਚ ਘਰ-ਘਰ ਡੋਰ ਪ੍ਰਚਾਰ ਕੀਤਾ। ਉਨ੍ਹਾਂ ਨੇ ਓਕਾਰ ਵਿਹਾਰ, ਬੰਦਾ ਬਹਾਦਰ ਕਲੋਨੀ, ਜਸਵੰਤ ਨਗਰ, ਇੰਦਰਾ ਪੁਰੀ, ਈ.ਡਬਲਿਊ.ਏਸ. ਕਲੋਨੀ ਵਿਖੇ ਬੈਠਕਾਂ ਵਿਚ ਮੌਜੂਦ ਸਥਾਨਕ ਲੋਕਾ ਨੰੂ ਵਿਧਾਨ ਸਭਾ ਪੂਰਬੀ ਵਿਚ ਹੋਏ ਵਿਕਾਸ ਕਾਰਜਾਂ ਤੋਂ ਜਾਣੂੰ ਕਰਵਾਇਆ।
You may like
-
ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ, ਇਸ ਨੇਤਾ ਦੀ ਕਾਂਗਰਸ ‘ਚ ਵਾਪਸੀ
-
ਚੋਣ ਪ੍ਰਚਾਰ ਦੌਰਾਨ ਕਿਸਾਨਾਂ ਨੇ ਘੇਰਿਆ ਮਨਪ੍ਰੀਤ ਬਾਦਲ, ਪੜ੍ਹੋ ਪੂਰੀ ਖ਼ਬਰ
-
ਪੰਜਾਬ ਦੀ ਸਿਆਸਤ ‘ਚ ਵੱਡੀ ਹਲਚਲ, ਸਾਬਕਾ ਵਿਧਾਇਕ ਦਲਬੀਰ ਗੋਲਡੀ ਨੇ ਕੀਤਾ ਇਹ ਐਲਾਨ
-
ਪੰਜਾਬ ਦੀ ਸਿਆਸਤ ‘ਚ ਹਲਚਲ, ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਦਿੱਤਾ ਸਪੱਸ਼ਟੀਕਰਨ ਕੀਤਾ ਜਨਤਕ
-
ਚੋਣ ਪ੍ਰਚਾਰ ਲਈ ਅਬੋਹਰ ਪਹੁੰਚੇ ਸੀਐਮ ਮਾਨ, ਵਿਰੋਧੀਆਂ ‘ਤੇ ਸਾਧਿਆ ਨਿਸ਼ਾਨਾ
-
ਚੋਣ ਪ੍ਰਚਾਰ ਦੌਰਾਨ ਨਿਤਿਨ ਗਡਕਰੀ ਬੇਹੋਸ਼ ਹੋ ਗਏ, ਕੁਝ ਦੇਰ ਬਾਅਦ ਖੜ੍ਹੇ ਹੋਏ, ਫਿਰ ਭਾਸ਼ਣ ਸ਼ੁਰੂ ਕੀਤਾ