ਅਪਰਾਧ

ਵਿਦੇਸ਼ਾਂ ਤੋਂ ਫੰਡਿੰਗ ਮੰਗਵਾਉਣ ਲਈ ਸਰਗਰਮ ਦੋ ਗਰਮ ਖ਼ਿਆਲੀ ਅਸਲੇ ਸਮੇਤ ਗ੍ਰਿਫ਼ਤਾਰ

Published

on

ਜਗਰਾਓਂ/ ਲੁਧਿਆਣਾ : ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਵਿਦੇਸ਼ਾਂ ’ਚ ਬੈਠੇ ਵੱਖਵਾਦੀਆਂ ਤੋਂ ਫੰਡਿੰਗ ਮੰਗਵਾਉਣ ਲਈ ਸ਼ੋਸਲ ਮੀਡੀਆ ’ਤੇ ਸਰਗਰਮ ਦੋ ਗਰਮ ਖਿਆਲੀ ਦੋਸਤਾਂ ਨੂੰ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਖੰਨਾ ਤੇ ਸੰਗਰੂਰ ਦੇ ਪਿੰਡ ਛਾਂਜਲੀ ਦੇ ਰਹਿਣ ਵਾਲੇ ਇਹ ਦੋਵੇਂ ਗਰਮ ਖ਼ਿਆਲੀ ਜਗਰਾਓਂ ਇਲਾਕੇ ਵਿਚ ਘੁੰਮ ਰਹੇ ਸਨ, ਜਿਨ੍ਹਾਂ ਨੂੰ ਸੀਆਈਏ ਸਟਾਫ ਦੀ ਪੁਲਿਸ ਨੇ ਕਾਬੂ ਕੀਤਾ।

ਜਗਰਾਓਂ ਦੇ ਡੀਐੱਸਪੀ (ਡੀ) ਅਨਿਲ ਕੁਮਾਰ ਭਨੋਟ ਨੇ ਦੱਸਿਆ ਕਿ ਸ਼ੋਸਲ ਮੀਡੀਆ ’ਤੇ ਗਰਮ ਖਿਆਲੀ ਤਰੀਕੇ ਨਾਲ ਸਰਗਰਮ ਰਹਿਣ ਵਾਲੇ ਨੌਜਵਾਨ ਬੁਲੇਟ ਮੋਟਰਸਾਈਕਲ ਸਮੇਤ ਖੰਨਾ ਤੋਂ ਮੁੱਲਾਂਪੁਰ ਆ ਰਹੇ ਹਨ। ਜਿਸ ’ਤੇ ਪੁਲਿਸ ਪਾਰਟੀ ਨੇ ਬੱਦੋਵਾਲ ਰੇਲਵੇ ਕਰਾਸਿੰਗ ’ਤੇ ਨਾਕਾਬੰਦੀ ਕੀਤੀ ਅਤੇ ਲੁਧਿਆਣਾ ਸਾਈਡ ਤੋਂ ਮੋਟਰਸਾਈਕਲ ’ਤੇ ਸਵਾਰ ਦੋਵਾਂ ਵਿਅਕਤੀਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ ਅਤੇ 6 ਕਾਰਤੂਸ ਤੋਂ ਇਲਾਵਾ 1 ਮੈਗਜ਼ੀਨ 30 ਬੋਰ ਦਾ ਬਰਾਮਦ ਹੋਇਆ।

ਪੁਲਿਸ ਪਾਰਟੀ ਨੇ ਮੋਟਰਸਾਈਕਲ ਸਵਾਰਾਂ ਚਰਨ ਕਮਲ ਗਰੇਵਾਲ ਪੁੱਤਰ ਸਤਪਾਲ ਸਿੰਘ ਵਾਸੀ ਪੰਜਾਬੀ ਬਾਗ, ਸਮਰਾਲਾ ਰੋਡ ਖੰਨਾ ਅਤੇ ਬਬਲੀ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪੱਤੀ ਧਾਲੀਵਾਲ ਪਿੰਡ ਛਾਂਜਲੀ (ਸੰਗਰੂਰ) ਨੂੰ ਗ੍ਰਿਫਤਾਰ ਕਰ ਲਿਆ। ਦੋਵਾਂ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਬਬਲੀ ਨੇ ਦੱਸਿਆ ਕਿ ਉਸ ਦੇ ਕੋਲ ਇੱਕ ਹੋਰ 30 ਬੋਰ ਪਿਸਤੌਲ ਛਾਂਜਲੀ ਵਿਖੇ ਉਸ ਦੇ ਘਰ ਰੱਖਿਆ ਹੋਇਆ ਹੈ। ਜਿਸ ’ਤੇ ਪੁਲਿਸ ਪਾਰਟੀ ਉਕਤ ਨੂੰ ਪਿੰਡ ਛਾਂਜਲੀ ਲੈ ਕੇ ਪੁੱਜੀ ਅਤੇ ਉਕਤ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ ਇੱਕ 30 ਬੋਰ ਪਿਸਤੌਲ ਅਤੇ 13 ਕਾਰਤੂਸ ਬਰਾਮਦ ਕੀਤੇ।

Facebook Comments

Trending

Copyright © 2020 Ludhiana Live Media - All Rights Reserved.