ਅਪਰਾਧ

ਗ੍ਰਿਫ਼ਤਾਰ ਕਾਂਗਰਸੀ ਆਗੂ ਦੀ ਸਕਾਰਪਿਓ ਗੱਡੀ ‘ਚੋਂ ਪਿਸਟਲ ਬਰਾਮਦ, ਪਹਿਲਾਂ ਵੀ ਦਰਜ ਹਨ ਕਈ ਮੁਕੱਦਮੇ

Published

on

ਜਗਰਾਓਂ : ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਦਾ ਨਜ਼ਦੀਕੀ ਸਾਥੀ ਅਤੇ ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਤੋਂ ਪੁਲਿਸ ਨੇ ਸਕਾਰਪਿਓ ਗੱਡੀ ਵਿਚ ਲੁਕਾ ਕੇ ਰੱਖਿਆ ਪਿਸਟਲ ਬਰਾਮਦ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਪਿੰਡ ਗਾਲਿਬ ਕਲਾਂ ਵਾਸੀ ਹਰਮਨਪ੍ਰੀਤ ਸਿੰਘ ਉਰਫ ਹਰਮਨ ਗਾਲਿਬ ਪੁੱਤਰ ਪਰਵਾਰ ਸਿੰਘ ਖਿਲਾਫ ਥਾਣਾ ਦਾਖਾ ਵਿਖੇ ਬੀਤੀ 4 ਮਾਰਚ ਨੂੰ ਮੁਕੱਦਮਾ ਨੰਬਰ 33 ਜੇਰੇ ਧਾਰਾ 379, 447, 511 ਅਤੇ 120-ਬੀ ਭ/ਦ ਦਰਜ ਹੋਇਆ ਸੀ। ਇਸ ਮੁਕੱਦਮੇ ਵਿਚ ਹਰਮਨ ਗਾਲਿਬ ਫਰਾਰ ਚਲਿਆ ਆ ਰਿਹਾ ਸੀ। ਜਿਸ ਨੂੰ ਬੀਤੀ ਸ਼ਾਮ ਮੁੱਲਾਂਪੁਰ ਦਾਖਾ ਥਾਣੇ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

ਪੁਲਿਸ ਵੱਲੋਂ ਕਾਂਗਰਸੀ ਆਗੂ ਦੀ ਪੁੱਛਗਿੱਛ ’ਤੇ ਉਸ ਨੇ ਮੰਨਿਆ ਕਿ ਇੱਕ ਦੇਸੀ ਪਿਸਟਲ ਉਸ ਨੇ ਆਪਣੀ ਸਕਾਰਪਿਓ ਗੱਡੀ ਦੇ ਗੇਅਰ ਲੀਵਰ ਦੇ ਨਾਲ ਖੱਬੇ ਪਾਸੇ ਫੱਟੀ ਵਿਚ ਲੁਕਾ ਕੇ ਰੱਖਿਆ ਹੈ। ਜਿਸ ’ਤੇ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਸਕਾਰਪਿਓ ਗੱਡੀ ਕਬਜੇ ਵਿਚ ਲੈ ਕੇ ਪਿਸਟਲ ਬਰਾਮਦ ਕੀਤਾ। ਇਥੇ ਇਹ ਵੀ ਵਰਣਨਯੋਗ ਹੈ ਕਿ ਹਰਮਨ ਗਾਲਿਬ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਜਿਨ੍ਹਾਂ ’ਚ ਹਮੇਸ਼ਾ ਹੀ ਕਾਂਗਰਸ ਦੀ ਸਰਕਾਰ ਅਤੇ ਰਾਜਨੀਤਿਕਾਂ ਨਾਲ ਨੇੜਤਾ ਦੇ ਚੱਲਦਿਆਂ ਬਚਦਾ ਆ ਰਿਹਾ ਸੀ।

Facebook Comments

Trending

Copyright © 2020 Ludhiana Live Media - All Rights Reserved.