Connect with us

ਇੰਡੀਆ ਨਿਊਜ਼

ਏਆਰਪੀਏ ਡਰੋਨ ਦਾ ਕੰਟਰੋਲ ਟੁੱਟਣ ਕਾਰਨ ਖੇਤਾਂ ‘ਚ ਡਿੱਗਾ, ਏਅਰ ਫੋਰਸ ਨੇ ਕਬਜ਼ੇ ‘ਚ ਲਿਆ

Published

on

ARPA drone crashes into fields due to loss of control, air force captures

ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ ‘ਚ ਡਰੋਨ ਦਾ ਕੰਟਰੋਲ ਟੁੱਟਣ ਕਾਰਨ ਡਿੱਗੇ ਏਆਰਪੀਏ ਡਰੋਨ ਨੂੰ ਏਅਰ ਫੋਰਸ ਦੇ ਜਵਾਨਾਂ ਨੇ ਕਬਜ਼ੇ ‘ਚ ਲੈ ਲਿਆ। ਖੇਤਾਂ ‘ਚ ਡਿੱਗੇ ਇਸ ਏਆਰਪੀਏ ਡਰੋਨ ਨੂੰ ਪਿੰਡ ਮਾਲੋਗਿੱਲ, ਖਾਨੋਵਾਲ, ਮੁਸਤਫਾਪੁਰ, ਵਡਾਲਾ ਬਾਂਗਰ, ਦਾਦੂਵਾਲ ਆਦਿ ਪਿੰਡਾਂ ਦੇ ਸੈਂਕੜੇ ਲੋਕ ਵੇਖਣ ਲਈ ਪੁੱਜੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮਨਦੀਪ ਸਿੰਘ ਪੰਨੂੰ ਵਾਈਸ ਚੇਅਰਮੈਨ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਹਰਦੇਵ ਸਿੰਘ, ਜੋਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਮਾਲੋ ਗਿੱਲ ਮੁਸਤਫਾਪੁਰ ਖਾਨੋਵਾਲ ਖੇਤਰ ‘ਚ ਲਗਾਤਾਰ ਸਵਾ ਘੰਟਾ ਇਕ ਹੈਲੀਕਾਪਟਰ ਅਸਮਾਨ ‘ਚ ਲਗਾਤਾਰ ਉੱਠਦਾ ਵੇਖਿਆ। ਉਨ੍ਹਾਂ ਦੱਸਿਆ ਕਿ ਹੈਲੀਕਾਪਟਰ ਦੀ ਭਾਲ ਕਰਨ ਲਈ ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਕਰਮਚਾਰੀ ਪਿੰਡ ਮਾਲੋ ਗਿੱਲ ਦੇ ਖੇਤਾਂ ‘ਚ ਪਹੁੰਚੇ ਜਿੱਥੇ ਉਨ੍ਹਾਂ ਇਕ ਏਆਰਪੀ ਏ ਡਰੋਨ ਝੋਨੇ ਦੇ ਖੇਤਾਂ ‘ਚ ਡਿੱਗਾ ਬਰਾਮਦ ਕੀਤਾ।

ਇਸ ਘਟਨਾ ਤੋਂ ਬਾਅਦ ਏਅਰ ਫੋਰਸ ਤੇ ਅਧਿਕਾਰੀ ਤੇ ਜਵਾਨ ਇਸ ਏਆਰਪੀਏ ਡਰੋਨ ਨੂੰ ਚੁੱਕਣ ਲਈ ਪੁੱਜੇ। ਇੱਥੇ ਦੱਸਣਯੋਗ ਹੈ ਕਿ ਅਸਮਾਨ ‘ਚ ਡੇਢ ਘੰਟੇ ਦੇ ਕਰੀਬ ਉੱਡਦੇ ਰਹੇ ਹੈਲੀਕਾਪਟਰ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਤੇ ਈਆਰਪੀਏ ਡਰੋਨ ਏਅਰ ਫੋਰਸ ਵੱਲੋਂ ਆਪਣੇ ਕਬਜ਼ੇ ‘ਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ।

Facebook Comments

Trending