Connect with us

ਅਪਰਾਧ

ਵਿਆਹ ਸਮਾਰੋਹ ਦੌਰਾਨ ਝਗੜਾ, ਨੌਜਵਾਨ ਦੇ ਮਾਰੀ ਗੋਲ਼ੀ

Published

on

Argument during wedding ceremony, young man shot dead

ਲੁਧਿਆਣਾ : ਪੱਖੋਵਾਲ ਰੋਡ ‘ਤੇ ਪੈਂਦੇ ਸਿਧਾਰਥ ਮੈਰਿਜ ਪੈਲੇਸ ‘ਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਵਿਆਹ ਸਮਾਰੋਹ ਦੇ ਦੌਰਾਨ ਗੋਲੀ ਚੱਲ ਗਈ। ਝਗੜੇ ਦੌਰਾਨ ਗੋਲੀ ਮਨਪ੍ਰੀਤ ਨਾਮ ਦੇ ਨੌਜਵਾਨ ਦੀ ਖੱਬੀ ਵੱਖੀ ‘ਚ ਵੱਜੀ। ਮਨਪ੍ਰੀਤ ਸਿੰਘ ਨੂੰ ਦਯਾਨੰਦ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ।

ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੱਖੋਵਾਲ ਰੋਡ ‘ਤੇ ਪੈਦੇ ਸਿਧਾਰਥ ਮੈਰਿਜ ਪੈਲੇਸ ‘ਚ ਵਿਆਹ ਸਮਾਰੋਹ ਚੱਲ ਰਿਹਾ ਸੀ। ਇਸੇ ਦੌਰਾਨ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਤੈਸ਼ ‘ਚ ਆਏ ਕੁਝ ਨੌਜਵਾਨਾਂ ਨੇ ਹਥਿਆਰ ਕੱਢ ਲਏ।

ਫਾਇਰਿੰਗ ਦੌਰਾਨ ਇਕ ਗੋਲੀ ਨੌਜਵਾਨ ਮਨਪ੍ਰੀਤ ਦੀ ਖੱਬੀ ਵੱਖੀ ‘ਚ ਵੱਜੀ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਦਯਾਨੰਦ ਹਸਪਤਾਲ ਦਾਖ਼ਲ ਕਰਵਾਕੇ ਬਾਅਦ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

Facebook Comments

Trending