ਪੰਜਾਬੀ

MTS ਕਾਲਜ ਵਿਖੇ ਕਾਮਰਸ ਅਤੇ ਆਈ.ਟੀ.ਵਿਭਾਗ ਵੱਲੋਂ ਵਿਦਾਇਗੀ ਸਮਾਗਮ ਦਾ ਆਯੋਜਨ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ਼ ਕਾਲਜ ਫ਼ਾਰ ਵਿਮੈਨ,ਲੁਧਿਆਣਾ ਵਿਖੇ ਕਾਮਰਸ ਅਤੇ ਆਈ.ਟੀ.ਦੀਆਂ ਵਿਦਿਆਰਥਣਾਂ ਨੂੰ ਇੱਕ ਖੂਬਸੂਰਤ ਵਿਦਾਇਗੀ ਦੇਣ ਲਈ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਰੋਹ ਦਾ ਆਗਾਜ਼ ਵਿਿਦਆਰਥਣਾਂ ਦੁਆਰਾ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਜੀ ਦੇ ਨਿੱਘੇ ਸਵਾਗਤ ਨਾਲ ਹੋਇਆ ਅਤੇ ਵਿਦਿਆਰਥਣਾਂ ਨੇ ਕਾਲਜ ਵਿੱਚ ਬਿਤਾਏ ਖੂਬਸੂਰਤ ਪਲਾਂ ਨੂੰ ਯਾਦ ਕਰਦਿਆ ਅਧਿਆਪਕ ਸਾਹਿਬਾਨ ਦਾ ਧੰਨਵਾਦ ਕੀਤਾ।

ਇਸ ਮੌਕੇ ਵੱਖ ਵੱਖ ਖੂਬਸੂਰਤ ਪੁਸ਼ਾਕਾਂ ਵਿੱਚ ਸਜੀਆਂ ਵਿਦਿਆਰਥਣਾਂ ਨੇ ਗੀਤ-ਸੰਗੀਤ,ਅਤੇ ਨ੍ਰਿਤ ਦੀਆਂ ਰੰਗਾ-ਰੰਗ ਪ੍ਰਸਤੁਤੀਆਂ ਨਾਲ ਸਮਾਂ ਬੰਨ੍ਹਿਆ ਅਤੇ ਵਿਦਿਆਰਥਣਾਂ ਦੇ ਮਨੋਰੰਜਨ ਲਈ ਫਨ ਗੇਮਜ਼ ਦਾ ਆਯੋਜਨ ਵੀ ਕੀਤਾ ਗਿਆ। ਸਮਾਗਮ ਦਾ ਮੱੁਖ ਆਕਰਸ਼ਣ ਰੈਂਪ ਵਾਕ ਰਹੀ ਜਿਸ ਵਿੱਚ ਮਿਸ ਐਮ ਟੀ ਐਮ ਐਸ ਦਾ ਖਿਤਾਬ ਨਵਨੀਤ ਕੌਰ ਦੇ ਸਿਰ ਸਜਿਆ। ਅਰਸ਼ਦੀਪ ਕੌਰ ਨੇ ਮਿਸ ਐੱਮ ਟੀ ਐੱਸ ਐੱਮ (ਯੂ ਜੀ) ਦਾ ਖਿਤਾਬ ਜਿੱਤਿਆ। ਸਿਮਰਨਜੀਤ ਕੌਰ ਨੂੰ ਫਸਟ ਰਨਰਅੱਪ, ਕਾਮਾਕਸ਼ੀ ਸੈਕਿੰਡ ਰਨਰਅੱਪ ਦਾ ਤਾਜ ਪਹਿਨਾਇਆ ਗਿਆ।

ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਦੇ ਸੁਨਿਹਰੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਜੀਵਨ ਦੇ ਹਰੇਕ ਖੇਤਰ ਵਿੱਚ ਸਕਾਰਾਤਮਕ ਦ੍ਰਿਸ਼ਟੀਕੌਣ ਅਪਣਾਉਣ ਦਾ ਸੁਨੇਹਾ ਦਿੱਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਅਤੇ ਸਕੱਤਰ.ਗੁਰਬਚਨ ਸਿੰਘ ਪਾਹਵਾ ਵੀ ਇਸ ਮੌਕੇ’ਤੇ ਹਾਜ਼ਰ ਰਹੇ ਅਤੇ ਉਹਨਾਂ ਨੇ ਵਿਿਦਆਰਥਣਾਂ ਨੂੰ ਸ਼ੁੱਭ ਇਛੱਾਵਾਂ ਦਿੰਦਿਆਂ ਭਵਿੱਖ ਵਿੱਚ ਹੋਰ ਮਿਹਨਤ ਸਦਕਾ ਸਫ਼ਲਤਾ ਪ੍ਰਾਪਤ ਕਰਨ ਦਾ ਸੁਨੇਹਾ ਦਿੱਤਾ।

Facebook Comments

Trending

Copyright © 2020 Ludhiana Live Media - All Rights Reserved.