ਪੰਜਾਬੀ

 ‘ਕਲੀਨ ਐਂਡ ਗ੍ਰੀਨ ਕੈਂਪਸ’ ਮੁਹਿੰਮ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਦੀ ਕੀਤੀ ਸ਼ਲਾਘਾ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾਇਮੰਡ ਜੁਬਲੀ ਜਸ਼ਨਾਂ ਦੀ ਲੜੀ ਵਿੱਚ ਸ਼ੁਰੂ ਕੀਤੀ ਗਈ ’ਕਲੀਨ ਐਂਡ ਗ੍ਰੀਨ ਪੀ.ਏ.ਯੂ. ਕੈਂਪਸ’ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਵਾਲੇ ਐੱਨ ਐੱਸ ਐੱਸ ਦੇ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ| ਯੂਨੀਵਰਸਿਟੀ ਦੇ ਐਨ.ਐਸ.ਐਸ ਯੂਨਿਟ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸਫਾਈ ਅਤੇ ਸੁੰਦਰੀਕਰਨ ਅਧੀਨ ਲਿਆਂਦੇ ਸਥਾਨ ਦਾ ਉਨ•ਾਂ ਖੁਦ ਦੌਰਾ ਕੀਤਾ|
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਗੋਸਲ ਨੇ ਸਾਂਝੇ ਟੀਚਿਆਂ ਦੀ ਪ੍ਰਾਪਤੀ ਲਈ ਸਮੁੱਚੇ ਪੀ.ਏ.ਯੂ. ਭਾਈਚਾਰੇ ਦੇ ਸਮੂਹਿਕ ਯਤਨਾਂ ਅਤੇ ਤਾਲਮੇਲ ਬਾਰੇ ਆਪਣੀ ਖੁਸੀ ਦਾ ਪ੍ਰਗਟਾਵਾ ਕੀਤਾ | ਉਨ•ਾਂ ਨੇ ਵਿਦਿਆਰਥੀਆਂ ਦੇ ਉਤਸਾਹ ਅਤੇ ਉਨ•ਾਂ ਦੀ ਆਪਣੀ ਸੰਸਥਾ ਪ੍ਰਤੀ ਸੇਵਾ ਲਈ ਉਨ•ਾਂ ਦੇ ਯਤਨਾਂ ਦੀ ਸਲਾਘਾ ਕੀਤੀ| ਵਾਈਸ ਚਾਂਸਲਰ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਵਿਦਿਆਰਥੀ ਆਪਣੇ ਮੋਬਾਈਲਾਂ ਉੱਪਰ ਰੁਝੇ ਹੋ ਕੇ ਵੱਖ-ਵੱਖ ਬੈਠਣ ਦੀ ਥਾਂ ਆਪਸ ਵਿੱਚ ਸੰਵਾਦ ਕਰਦੇ ਹਨ |
ਡਾ. ਗੋਸਲ ਨੇ ਹੋਰ ਕਿਹਾ ਕਿ ਬਿਹਤਰ ਭਵਿੱਖ ਲਈ ਸਾਡੇ ਵਿਵਹਾਰ ਵਿੱਚ ਸਫਾਈ ਦੀ ਆਦਤ ਨੂੰ ਸਾਮਲ ਕਰਨਾ ਸਮੇਂ ਦੀ ਲੋੜ ਹੈ| ਇਹ ਦੇਖਣਾ ਸੱਚਮੁੱਚ ਉਤਸਾਹਜਨਕ ਹੈ ਕਿ ਵਿਦਿਆਰਥੀ ਅਤੇ ਨੌਜਵਾਨ, ਜੋ ਕਿ ਕੱਲ ਦੇ ਫੈਸਲੇ ਲੈਣ ਵਾਲੇ ਹਨ, ਹਰਿਆਲੀ ਅਤੇ ਸਫਾਈ ਨਾਲ ਤਨ ਮਨ ਤੋਂ ਜੁੜ ਰਹੇ ਹਨ | ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਆਦਤ ਨਾ ਸਿਰਫ ਆਪਣੇ ਆਲੇ-ਦੁਆਲੇ ਬਲਕਿ ਸਮੁੱਚੇ ਸ਼ਹਿਰ ਅਤੇ ਦੇਸ਼ ਦੇ ਵਾਤਾਵਰਨ ਨੂੰ ਵੀ ਸ਼ੁੱਧ ਬਣਾਏਗੀ ਜਿਸ ਨਾਲ ਸਮਾਜ ਵਿੱਚ ਸਫਾਈ ਲਈ ਉਤਸ਼ਾਹ ਭਰਿਆ ਜਾ ਸਕੇਗਾ |

Facebook Comments

Trending

Copyright © 2020 Ludhiana Live Media - All Rights Reserved.