ਖੇਤੀਬਾੜੀ

ਸ਼ੁਭਾਂਕਰ ਗੁਪਤਾ ਦੀ ਝਾਰਖੰਡ ਵਿਖੇ ਅਸਿਸਟੈਂਟ ਡਾਇਰੈਕਟਰ ਐਗਰੀਕਲਚਰ ਵਜੋਂ ਨਿਯੁਕਤੀ

Published

on

ਲੁਧਿਆਣਾ :    ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸ਼ੁਭਾਂਕਰ ਗੁਪਤਾ ਝਾਰਖੰਡ ਦੇ ਐਗਰੀਕਲਚਰਲ ਪਬਲਿਕ ਕਮਿਸ਼ਨ ਦੇ ਪੇਪਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਇਸ ਉਪਰੰਤ ਸ਼ੁਭਾਂਕਰ ਝਾਰਖੰਡ ਦੇ ਵਿੱਚ ਬਤੌਰ ਅਸਿਸਟੈਂਟ ਡਾਇਰੈਕਟਰ ਖੇਤੀਬਾੜੀ ਸੇਵਾਵਾਂ ਨਿਭਾਉਣਗੇ ।

ਯਾਦ ਰਹੇ ਕਿ ਸ੍ਰੀ ਗੁਪਤਾ ਨੇ ਪੀ.ਏ.ਯੂ. ਤੋਂ ਪੌਦਾ ਰੋਗ ਵਿਗਿਆਨ ਵਿਭਾਗ ਤੋਂ ਐੱਮ ਐੱਸ ਸੀ ਦੀ ਡਿਗਰੀ ਹਾਸਲ ਕੀਤੀ ਸੀ । ਮੌਜੂਦਾ ਸ੍ਰੀ ਸ਼ੁਭਾਂਕਰ ਡਾ. ਰਜਿੰਦਰ ਪ੍ਰਸ਼ਾਦ ਸੈਂਟਰਲ ਐਗਰੀਕਲਚਰ ਯੂਨੀਵਰਸਿਟੀ ਪੂਸਾ ਸਮਸਤੀਪੁਰ ਬਿਹਾਰ ਦੇ ਕਿ੍ਸ਼ੀ ਵਿਗਿਆਨ ਕੇਂਦਰ ਭਗਵਾਨਪੁਰ ਹੱਟ ਵਿੱਚ ਕੰਮ ਕਰ ਰਹੇ ਹਨ ।

ਪੀ.ਏ.ਯੂ. ਦੇ ਵਾਈਸ ਚਾਂਸਲਰ ਮਾਣਯੋਗ ਸ੍ਰੀ ਡੀ ਕੇ ਤਿਵਾੜੀ, ਆਈ ਏ ਐੱਸ, ਵਿੱਤ ਸਕੱਤਰ (ਖੇਤੀ ਅਤੇ ਕਿਸਾਨ ਭਲਾਈ), ਯੂਨੀਵਰਸਿਟੀ ਦੇ ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਨਰਪਿੰਦਰਜੀਤ ਕੌਰ, ਖੇਤੀਬਾੜੀ ਕਾਲਜ ਦੇ ਡੀਨ ਡਾ. ਐੱਮ ਆਈ ਐੱਸ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸ਼ੁਭਾਂਕਰ ਗੁਪਤਾ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ।

Facebook Comments

Trending

Copyright © 2020 Ludhiana Live Media - All Rights Reserved.