ਪੰਜਾਬੀ

ਅਗਨੀਵੀਰ ਵਾਯੂ ਦੀ ਭਰਤੀ ਲਈ ਕਰੋ 23 ਤੱਕ ਆਨਲਾਈਨ ਅਪਲਾਈ

Published

on

ਲੁਧਿਆਣਾ : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀ ਜੀਵਨਦੀਪ ਸਿੰਘ  ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਭਾਰਤੀ ਹਵਾਈ ਸੈਨਾ ਵੱਲੋਂ ਅਗਨੀਵੀਰ (ਵਾਯੂ) ਦੀ ਭਰਤੀ ਲਈ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਲੜਕੇ ਅਤੇ ਲੜਕੀਆਂ  23-11-22 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।

ਬਿਨੈਕਾਰ ਦੀ ਉਮਰ ਸੀਮਾ 27 ਜੂਨ 2002 ਤੋਂ 27 ਦਸੰਬਰ 2005 ਤੱਕ (ਦੋਵੇਂ ਦਿਨਾਂ ਸਮੇਤ) 21 ਸਾਲ ਹੋਣੀ ਚਾਹੀਦੀ ਹੈ। ਇਸ ਅਸਾਮੀ ਲਈ ਉਮੀਦਵਾਰ  ਬਾਰ੍ਹਵੀਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿੱਚ ਵਿਦਿਅਕ ਯੋਗਤਾ 50% ਅੰਕਾਂ ਨਾਲ ਪਾਸ ਕੀਤੀ ਹੈ ਜਾਂ 3 ਸਾਲ ਦਾ ਇੰਜੀਨੀਅਰਿੰਗ ਵਿੱਚ ਡਿਪਲੋਮਾ ਜਾਂ ਦੋ ਸਾਲਾਂ ਦਾ ਵੋਕੇਸ਼ਨਲ ਕੋਰਸ ਅਤੇ ਜਿਨ੍ਹਾਂ ਉਮੀਦਵਾਰਾਂ ਨੇ ਇਨ੍ਹਾਂ ਵਰਣਿਤ ਯੋਗਤਾਵਾਂ ਵਿੱਚ ਪ੍ਰੀਖਿਆ ਵਿੱਚ ਕੁੱਲ 50#%ਅੰਕ ਪ੍ਰਾਪਤ ਕੀਤੇ ਹਨ ਅਤੇ ਅੰਗਰੇਜ਼ੀ ਵਿੱਚ ਵੀ 50% ਅੰਕ ਪ੍ਰਾਪਤ ਕੀਤੇ ਹਨ, ਉਹ ਉਮੀਦਵਾਰ ਇਸ ਅਹੁਦੇ ਲਈ ਯੋਗ ਹਨ।

ਅਗਨੀਵੀਰ ਅਸਾਮੀਆਂ ਲਈ ਉਮੀਦਵਾਰਾਂ ਦੇ ਦਾਖਲਾ ਟੈਸਟ 18 ਜਨਵਰੀ 2023 ਤੋਂ ਸ਼ੁਰੂ ਹੋਣਗੇ। ਇਨ੍ਹਾਂ ਅਸਾਮੀਆਂ ਲਈ ਚੁਣੇ ਗਏ ਉਮੀਦਵਾਰਾਂ ਨੂੰ 30,000 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਨਿਯੁਕਤੀ ਦੀ ਮਿਆਦ 4 ਸਾਲ ਹੋਵੇਗੀ, ਸਾਲਾਨਾ 10 ਪ੍ਰਤੀਸ਼ਤ ਤਰੱਕੀ।  ਮੁਕਤੀ ਤੋਂ ਬਾਅਦ 10 ਲੱਖ 4 ਹਜ਼ਾਰ ਰੁਪਏ ਦਿੱਤੇ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.