Connect with us

ਪੰਜਾਬੀ

 25 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਮਲੇਰੀਆ ਵਿਰੋਧੀ ਹਫ਼ਤਾ – ਸਿਵਲ ਸਰਜਨ 

Published

on

Anti-Malaria Week to be celebrated till April 25 - Civil Surgeon

ਲੁਧਿਆਣਾ  : ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹੇ ਅੰਦਰ 25 ਅਪ੍ਰੈਲ ਤੱਕ ਮਲੇਰੀਆਂ ਵਿਰੋਧੀ ਹਫਤਾ ਮਨਾਇਆ ਜਾ ਰਿਹਾ ਹੈ। ਡਾ ਐਸ ਪੀ ਸਿੰਘ ਨੇ ਅੱਗੇ ਦੱਸਿਆ ਕਿ ਜਿਲ੍ਹੇ ਭਰ ਵਿਚ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਜਾ ਕੇ ਮਲੇਰੀਆਂ ਤੋ ਬਚਾਓ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ .

ਇਸ ਤੋ ਇਲਾਵਾ ਸਕੂਲਾਂ, ਕਾਲਜਾਂ ਵਿਚ ਬੱਚਿਆਂ ਦੇ ਭਾਸ਼ਣ ਮੁਕਾਬਲੇ ਅਤੇ ਚਾਰਟ ਮੇਕਿੰਗ  ਮੁਕਾਬਲੇ ਕਰਵਾਉਣ ਦੇ ਨਾਲ ਨਾਲ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋ ਬੱਚਿਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਧਿਆਨ ਰੱਖਣ ਅਤੇ ਪਾਣੀ ਇਕੱਠਾ ਨਾ ਹੋਣ ਦੇਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਤੋ ਇਲਾਵਾ ਸਿਹਤ ਵਿਭਾਗ ਵਲੋ ਆਮ ਲੋਕਾਂ ਨੂੰ ਸੁੱਕਰਵਾਰ ਨੂੰ ‘ਫਰਾਈਡੇਅ, ਡਰਾਈ ਡੇਅ’ ਵਜੋਂ ਮਨਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਵੇ ਕਿ ਕਲੂਰਾਂ ਵਿਚੋ ਪਾਣੀ ਕੱਢ ਕੇ ਸਫਾਈ ਕਰਨੀ, ਘਰਾਂ ਵਿਚ ਪਏ ਗਮਲਿਆਂ ਦੀ ਸਫਾਈ ਕਰਨੀ, ਫਰਿੱਜਾਂ ਦੇ ਪਿੱਛੇ ਲੱਗੀਆਂ ਟ੍ਰੇਆਂ ਨੂੰ ਸਾਫ ਕਰਨਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਥਾਂਵਾਂ ‘ਤੇ ਖੜ੍ਹੇ ਪਾਣੀ ਵਿਚ ਮੱਛਰ ਨੂੰ ਪਲਣ ਦਾ ਮੌਕਾ ਮਿਲ ਜਾਂਦਾ ਹੈ।

Facebook Comments

Trending