Connect with us

ਇੰਡੀਆ ਨਿਊਜ਼

ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ

Published

on

Another chance to link Aadhaar with voter ID card, Center extends deadline

ਵੋਟਰ ਆਈ.ਡੀ. ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਹੁਣ ਬਹੁਤ ਜ਼ਰੂਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਵੋਟਰ ਕਾਰਡ ਪਛਾਣ ਪੱਤਰ ਨੂੰ ਆਧਾਰ ਨਾਲ ਜੋੜਣ ਲਈ ਦਿੱਤੀ ਗਈ ਸਮੇਂ ਸੀਮਾ ਵਧਾ ਦਿੱਤੀ ਹੈ। ਹੁਣ ਲੋਕ ਅਗਲੇ ਸਾਲ ਤੱਕ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ ਲਿੰਕ ਕਰ ਸਕਦੇ ਹਨ . ਸਰਕਾਰ ਨੇ ਵੋਟਰ ਆਈ.ਡੀ. ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖ਼ਰੀ ਤਾਰੀਕ 31 ਮਾਰਚ 2023 ਤੋਂ ਵਧਾ ਕੇ 1 ਅਪ੍ਰੈਲ 2024 ਕਰ ਦਿੱਤੀ ਹੈ।

ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕੀਤੀ ਕਿ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰ ਕਰਨ ਲਈ ਤੈਅ ਸੀਮਾ ਹੋਰ ਛੇ ਮਹੀਨੇ ਤੱਕ ਵਧਾਈ ਜਾਵੇ ਅਤੇ 1000 ਰੁਪਏ ਦਾ ਟੈਕਸ ਵੀ ਖਤਮ ਕੀਤਾ ਜਾਵੇ। ਉਨ੍ਹਾਂ ਨੇ ਰਾਜਸਵ ਉਸ ਸੂਚਨਾ ਦਾ ਉਲੇਖ ਕੀਤਾ ਹੈ ਜਿਸ ‘ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ 31 ਮਾਰਚ, 2023 ਤੱਕ 1000 ਰੁਪਏ ਚਾਰਜ ਦੇ ਕੇ ਆਧਾਰ ਅਤੇ ਪੈਨ ਨੂੰ ਆਨਲਾਈਨ ਲਿੰਕ ਕਰ ਲੈਣ।

 

Facebook Comments

Trending