Connect with us

ਦੁਰਘਟਨਾਵਾਂ

ਪੰਜਾਬ ‘ਚ ਵਾਪਰਿਆ ਇੱਕ ਹੋਰ ਵੱਡਾ ਹਾ/ਦਸਾ, 3 ਦੀ ਮੌਕੇ ‘ਤੇ ਹੀ ਹੋਈ ਮੌ.ਤ

Published

on

ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਤੋਰੋਵਾਲ ਵਿੱਚ ਬੀਤੀ ਰਾਤ ਇੱਕ ਕੈਂਟਰ ਪਲਟਣ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਉਡਣ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਦੀ ਸੰਗਤ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤਾਂ ਗੜ੍ਹਸ਼ੰਕਰ ਨੇੜੇ ਪਿੰਡ ਤੋਰੋਵਾਲ ਨੇੜੇ ਬਰੇਕ ਫੇਲ੍ਹ ਹੋਣ ਕਾਰਨ ਕੈਂਟਰ ਪਲਟ ਗਿਆ, ਜਿਸ ਕਾਰਨ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ |

ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਮੌਕੇ ‘ਤੇ ਮਾਤਮ ਛਾ ਗਿਆ। ਲੋਕਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਤੋਂ ਇਲਾਵਾ ਹੋਰ ਥਾਵਾਂ ‘ਤੇ ਭੇਜ ਦਿੱਤਾ ਹੈ। ਦੋ ਮ੍ਰਿਤਕਾਂ ਦੀ ਪਛਾਣ ਗੁਰਮੁਖ ਸਿੰਘ ਪੁੱਤਰ ਨਾਜਾ ਰਾਮ ਅਤੇ ਨਵਜੋਤ ਕੌਰ ਲਾਡੋ ਪੁੱਤਰੀ ਜਾਗਰ ਸਿੰਘ ਵਾਸੀ ਪਿੰਡ ਉਡਣ, ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comments

Trending