Connect with us

ਅਪਰਾਧ

ਸਿੰਘੂ ਬਾਰਡਰ ’ਤੇ ਹੋਈ ਘਟਨਾ ਦੇ ਮਾਮਲੇ ’ਚ ਇਕ ਹੋਰ ਗ੍ਰਿਫਤਾਰੀ, ਜਾਣੋ ਕੌਣ ਹੈ ਦੂਜਾ ਦੋਸ਼ੀ

Published

on

Another arrest in case of incident at Singhu border, find out who is the second accused

ਜੰਡਿਆਲਾ ਗੁਰੂ : ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਅਮਰਕੋਟ ਤੋਂ ਨਰਾਇਣ ਸਿੰਘ ਨੇ ਸਿੰਘੂ ਬਾਰਡਰ ’ਤੇ ਹੋਈ ਅਣਮਨੁੱਖੀ ਘਟਨਾ ਦੇ ਸਬੰਧ ਵਿਚ ਆਪਣੀ ਗ੍ਰਿਫਤਾਰੀ ਦਿੱਤੀ ਹੈ। ਨਿਹੰਗ ਨਰਾਇਣ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਕਰਕੇ ਪੰਜਾਬ ਪੁਲਿਸ ਨੂੰ ਆਤਮਸਮਰਪਣ ਕੀਤਾ। ਇਸ ਮੌਕੇ ਵੱਡੇ ਪੱਧਰ ’ਤੇ ਨਿਹੰਗ ਨਰਾਇਣ ਸਿੰਘ ਦੇ ਸਮਰਥਕ ਮੌਜੂਦ ਸਨ।

ਦੱਸ ਦੇਈਏ ਕਿ ਕੱਲ੍ਹ ਦੀ ਘਟਨਾ ਤੋਂ ਬਾਅਦ ਨਿਹੰਗ ਨਰਾਇਣ ਸਿੰਘ ਪਿੰਡ ਵਾਪਸ ਪਰਤ ਆਇਆ ਸੀ। ਜ਼ਿਕਰਯੋਗ ਹੈ ਕਿ ਕੱਲ੍ਹ ਇਸ ਕਤਲ ਮਾਮਲੇ ਵਿਚ ਨਿਹੰਗ ਲਖਬੀਰ ਸਿੰਘ ਨੇ ਆਤਮ ਸਮਰਪਣ ਕੀਤਾ ਸੀ। ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ 7 ਦਿਨਾਂ ਪੁਲਿਸ ਰਿਮਾਂਡ ਦਿੱਤੀ ਹੈ। ਅਦਾਲਤ ਵਿਚ ਜਦੋਂ ਮੀਡੀਆ ਨੇ ਮੁਲਜ਼ਮ ਲਖਬੀਰ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਗੁੱਸੇ ਵਿਚ ਆ ਕੇ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ।

Facebook Comments

Advertisement

Trending