ਖੇਡਾਂ
ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਸਾਲਾਨਾ ਖੇਡ ਸਮਾਗਮ ਸੰਪੰਨ
Published
2 years agoon
ਲੁਧਿਆਣਾ : ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼, ਲੁਧਿਆਣਾ ਵਿਖੇ ਸਲਾਨਾ ਖੇਡ ਸਮਾਗਮ ਉਤਸ਼ਾਹਪੂਰਵਕ ਸੰਪੰਨ ਹੋਇਆ, ਜਿਸ ਵਿਚ ਸ. ਗੁਰਸਿਮਰਨ ਸਿੰਘ, ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਖਜਾਨਚੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਦੇ ਵਿਹੜੇ ਪਹੁੰਚਣ ‘ਤੇ ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਸਮੇਤ ਸਮੂਹ ਸਟਾਫ ਤੇ ਵਿਦਿਆਰਥਣਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਤੋਂ ਬਾਅਦ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਐਥਲੈਟਿਕਸ ਅਤੇ ਮੰਨੋਰੰਜਨਮਈ ਖੇਡਾਂ ਵਿਚ ਵਿਦਿਆਰਥਣਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਸਮਾਰੋਹ ਵਿੱਚ ਵਖ ਵਖ ਕਲਾਸਾਂ ਦੀਆਂ ਵਿਦਿਆਰਥਣਾਂ ਵਲੋਂ ਮਾਰਚ ਪਾਸਟ ਕੀਤੀ ਗਈ । ਕਾਲਜ ਪ੍ਰਿੰਸੀਪਲ ਡਾ .ਮੁਕਤੀ ਗਿੱਲ ਨੇ ਸਾਲਾਨਾ ਖੇਡ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ।
ਮੁਖ ਮਹਿਮਾਨ ਸ. ਗੁਰਸਿਮਰਨ ਸਿੰਘ ਨੇ ਵਿਦਿਆਰਥਣਾਂ ਨੂੰ ਭਾਸ਼ਣ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥਣਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਰਹਿਣ ਲਈ ਖੇਡਾਂ ਵਿਚ ਭਾਗ ਲੈਣਾ ਜ਼ਰੂਰੀ ਹੈ। ਕਾਲਜ ਪ੍ਰਿੰਸੀਪਲ , ਮੁੱਖ ਮਹਿਮਾਨ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਦਿੱਤੇ ਗਏ।
ਕਾਲਜ ਦੇ ਸਾਲਾਨਾ ਖੇਡ ਸਮਾਗਮ ਦੀ ਬੈਸਟ ਐਥਲੀਟ ਕਮਲਜੀਤ ਕੌਰ, ਐਮ ਏ ਭਾਗ ਦੂਜਾ ਹਿਸਟਰੀ ਅਤੇ ਬੈਸਟ ਸਟੂਡੈਂਟ ਆਫ ਦਾ ਈਅਰ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਸ਼ਮਾ ਪਰਵੀਨ ਨੂੰ ਮਿਲਿਆ। ਕਾਲਜ ਪ੍ਰਿੰਸੀਪਲ ਡਾ ਮੁਕਤੀ ਗਿੱਲ , ਸਟਾਫ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਭੇਟ ਕੀਤਾ ।
ਸਿੱਖ ਮਾਰਸ਼ਲ ਆਰਟ ਕਲਾ ਵਲੋਂ ਸਵੈ ਰੱਖਿਆ( ਸੈਲਫ ਡਿਫੈਂਸ ) ਗਤਕਾ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਮੁੱਖ ਮਹਿਮਾਨ ਵਲੋਂ 62ਵੇਂ ਸਾਲਾਨਾ ਖੇਡ ਸਮਾਗਮ ਦੇ ਸੰਪੰਨ ਦੀ ਘੋਸ਼ਣਾ ਕੀਤੀ ਅਤੇ ਝੰਡਾ ਉਤਾਰਨ ਦੀ ਰਸਮ ਅਦਾ ਕੀਤੀ । ਅਮਨ ਸ਼ਾਂਤੀ ਅਤੇ ਆਜ਼ਾਦੀ ਦੇ ਪ੍ਰਤੀਕ ਲਈ ਗੁਬਾਰੇ ਉਡਾਏ ਗਏ ।
ਕਾਲਜ ਪ੍ਰਿੰਸੀਪਲ ਡਾ . ਮੁਕਤੀ ਗਿੱਲ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਮਨੁੱਖ ਦੇ ਸਰਵਪੱਖੀ ਵਿਕਾਸ ਲਈ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡ ਸਮਾਗਮ ਦਾ ਦੂਜਾ ਦਿਨ ਉਤਸ਼ਾਹ ਭਰਪੂਰ ਅਤੇ ਯਾਦਗਾਰੀ ਹੋ ਨਿਬੜਿਆ।
You may like
-
ਜੈਵ ਵਿਭਿੰਨਤਾ ਦੀ ਪੜਚੋਲ ਅਤੇ ਸੰਭਾਲ ਅੰਤਰਦ੍ਰਿਸ਼ਟੀ ‘ਤੇ ਲਗਾਈ ਸ਼ਾਨਦਾਰ ਪ੍ਰਦਰਸ਼ਨੀ
-
“ਸਾਇੰਸ ਐਂਡ ਟੈਕਨੋਲੋਜੀ ਵਿੱਚ ਉੱਭਰ ਰਹੇ ਰੁਝਾਨ” ਵਿਸ਼ੇ ‘ਤੇ ਕਰਵਾਇਆ ਸਮਾਗਮ
-
“ਫੋਟੋਗ੍ਰਾਫੀ ਸਕਿੱਲਜ਼” ਵਿਸ਼ੇ ‘ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ
-
ਖ਼ਾਲਸਾ ਕਾਲਜ ਫਾਰ ਵਿਮੈਨ ਵਿਖੇ ਮਨਾਇਆ ਗਿਆ ਸਵੱਛ ਭਾਰਤ ਦਿਵਸ
-
ਖ਼ਾਲਸਾ ਕਾਲਜ ਫ਼ਾਰ ਵਿਮੈਨ ਵਿਖੇ ਕਰਵਾਏ ਗਏ ਅਨੁਵਾਦ ਕਲਾ ਮੁਕਾਬਲੇ
-
ਖ਼ਾਲਸਾ ਕਾਲਜ ਫ਼ਾਰ ਵਿਮੈਨ ਵਿਖੇ ਕਰਵਾਏ ਗਏ ਅਨੁਵਾਦ ਕਲਾ ਮੁਕਾਬਲੇ