ਖੇਡਾਂ

ਬਾਬਾ ਈਸ਼ਰ ਸਿੰਘ (ਨ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਕਰਵਾਏ ਸਾਲਾਨਾ ਖੇਡ ਮੁਕਾਬਲੇ

Published

on

ਲੁਧਿਆਣਾ : ਬਾਬਾ ਈਸ਼ਰ ਸਿੰਘ (ਨ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਭਾਈ ਰਣਧੀਰ ਸਿੰਘ ਨਗਰ ਵਿਖੇ ਸਾਲਾਨਾ ਖੇਡ ਮੁਕਾਬਲੇ ਕਰਾਏ ਗਏ, ਜਿਨ੍ਹਾਂ ‘ਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਖੇਡਾਂ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਗੁਰਬਾਣੀ ਕੀਰਤਨ ਕਰਨ ਅਤੇ ਬਾਬਾ ਜੀ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਹੋਈ। ਪ੍ਰਿੰਸੀਪਲ ਸ੍ਰੀਮਤੀ ਜਿਨੀ ਤਲਵਾਰ ਦੀ ਦੇਖ-ਰੇਖ ਹੇਠ ਹੋਏ ਖੇਡ ਮੁਕਾਬਲਿਆਂ ‘ਚ ਨਰਸਰੀ, ਐਲ.ਕੇ.ਜੀ., ਯੂ.ਕੇ.ਜੀ. ਦੇ ਬੱਚਿਆਂ ਨੇ ਐਨੀਮਲ ਰੇਸ, ਕੁਆਇਨ ਰੇਸ, ਬੈਗ ਪੈਕ ਰੇਸ, ਰਿਗ ਆਉਟ ਵਿਚ ਹਿੱਸਾ ਲੈਕੇ ਸਭ ਦਾ ਮਨ ਮੋਹ ਲਿਆ।

ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਹਰਡਲ ਰੇਸ, ਸੈਕ ਰੇਸ, ਡਰੈਸ ਅਪ ਰੇਸ, ਬਲੂਨ ਰੇਸ, ਸਲੋਅ ਸਾਈਕਿਲੰਗ, ਸ਼ਾਰਟ ਪੁੱਟ, ਲੋਂਗ ਜੰਪ ਆਦਿ ਖੇਡਾਂ ਵਿਚ ਹਿੱਸਾ ਲਿਆ ਅਤੇ ਜੇਤੂਆਂ ਨੂੰ ਸਰਟੀਫਿਕੇਟ/ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਪਿੰ੍ਰਸੀਪਲ ਸ਼੍ਰੀਮਤੀ ਤਲਵਾਰ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਾ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਸਹਾਈ ਹੁੰਦੀਆਂ ਹਨ।

Facebook Comments

Trending

Copyright © 2020 Ludhiana Live Media - All Rights Reserved.