ਖੇਡਾਂ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼ ਦੀ ਕਰਵਾਈ ਸਾਲਾਨਾ ਐਥਲੈਟਿਕ ਮੀਟ

Published

on

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ਼, ਗੁਰੂਸਰ ਸੁਧਾਰ ਦੀ ਸਾਲਾਨਾ ਐਥਲੀਟ ਮੀਟ ਅੱਜ ਪੂਰੀ ਸ਼ਾਨੋ^ਸ਼ੌਕਤ ਨਾਲ ਹੋਈ, ਜਿਸ ਵਿਚ ਕਾਲਜ ਗਵਰਨਿੰਗ ਕੌਂਸਲ ਦੇ ਸਕੱਤਰ ਡਾ. ਐੱਸਐੱਸ ਥਿੰਦ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ। ਕਾਲਜ ਪਹੁੰਚਣ ‘ਤੇ ਤਿੰਨਾਂ ਹੀ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਮੁੱਚੇ ਸਟਾਫ਼ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਆਖਿਆ।

ਆਪਣੇ ਸੰਬੋਧਨ ਵਿਚ ਉਨ੍ਹਾਂ ਇਸ ਸਾਲ ਖੇਡ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਵਿਸ਼ੇਸ਼ ਤੌਰ *ਤੇ ਕਿਹਾ ਕਿ ਪੰਜਾਬ ਦਾ ਇਹ ਇਕ ਅਜਿਹਾ ਕਾਲਜ ਹੈ ਜਿਸਦੇ ਮੁਕਾਬਲੇ ਦੀਆਂ ਖੇਡ ਸਹੂਲਤਾਂ ਸ਼ਾਇਦ ਹੀ ਕੀਤੇ ਹੋਰ ਮਿਲਦੀਆਂ ਹੋਣ। ਇਸ ਲਈ ਇੱਥੋਂ ਦੇ ਖਿਡਾਰੀਆਂ ਇਨ੍ਹਾਂ ਖੇਡ ਸਹੂਲਤਾ ਦਾ ਫਾਇਦਾ ਉਠਾ ਕੇ ਹੋਰ ਵੱਡੀਆਂ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਹਨ।

ਅਥਲੈਟਿਕ ਮੀਟ ਦੀ ਆਰੰਭਤਾ ਤਿੰਨਾਂ ਹੀ ਕਾਲਜਾਂ ਦੇ ਖਿਡਾਰੀਆਂ, ਐੱਨਐੱਸ ਐੱਸ ਵਲੰਟੀਅਰਾਂ ਅਤੇ ਐੱਨਸੀਸੀ ਦੇ ਕੈਡਿਟਾਂ ਦੇ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਮੁਖ ਮਹਿਮਾਨ ਵਲੋਂ ਇਸ ਮਾਰਚ ਪਾਸਟ ਦੀ ਸਟੇਜ਼ ਤੋਂ ਸਲਾਮੀ ਲਈ ਗਈ ਅਤੇ ਐਥਲੈਟਿਕ ਮੀਟ ਦੀ ਆਰੰਭਤਾ ਦਾ ਐਲਾਨ ਕੀਤਾ ਗਿਆ।

ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਨੇ ਆਪਣੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਜਿੱਥੇ ਕਾਲਜ ਦੀਆਂ ਅਕਾਦਮਿਕ ਪ੍ਰਾਪਤੀਆਂ ਦਰਸਾਈਆਂ ਉੱਥੇ ਉਹਨਾਂ ਕਾਲਜ ਖਿਡਾਰੀਆਂ ਵਲੋਂ ਯੂਨੀਵਰਸਿਟੀ, ਅੰਤਰ-ਯੂਨੀਵਰਸਿਟੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮੈਡਲਾਂ ਦੀ ਪ੍ਰਾਪਤੀ ਨੂੰ ਵੀ ਵਿਸ਼ੇਸ਼ ਤੌਰ *ਤੇ ਪੇਸ਼ ਕੀਤਾ।

ਇਸ ਐਥਲੈਟਿਕ ਮੀਟ ਵਿਚ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, 1500 ਮੀਟਰ, ਲੰਬੀ ਛਾਲ ਆਦਿ ਸਮੇਤ ਤਿੰਨਾਂ ਹੀ ਕਾਲਜਾਂ ਦੇ ਲੜਕੇ ਅਤੇ ਲੜਕੀਆਂ ਦੇ ਅਨੇਕ ਰੌਚਕ ਮੁਕਾਬਲੇ ਕਰਵਾਏ ਗਏ। ਕਾਲਜ ਗਵਰਨਿੰਗ ਕੌਂਸਲ ਵਲੋਂ ਜੇਤੂ ਖਿਡਾਰੀਆਂ ਨੂੰ ਤਗਮਿਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ। ਡਿਗਰੀ ਕਾਲਜ ਵਲੋਂ ਰਣਜੋਤ ਸਿੰਘ ਤੇ ਜਸਪ੍ਰੀਤ ਕੌਰ, ਫਾਰਮੇਸੀ ਕਾਲਜ ਵਲੋਂ ਹਰਸ਼ਿਤ ਤਿਵਾੜੀ ਤੇ ਰੌਸ਼ਨੀ ਅਤੇ ਐਜੂਕੇਸ਼ਨ ਕਾਲਜ ਵਲੋਂ ਗੁਰਜੀਤ ਸਿੰਘ ਤੇ ਹਰਮਨ ਕੌਰ ਨੂੰ ਬੈਸਟ ਐਥਲੀਟ ਐਲਾਨਿਆ ਗਿਆ।

Facebook Comments

Trending

Copyright © 2020 Ludhiana Live Media - All Rights Reserved.