ਖੇਡਾਂ

ਸ਼੍ਰੀ ਆਤਮ ਵੱਲਭ ਜੈਨ ਕਾਲਜ ਵਿਖੇ ਕਰਵਾਈ ਸਾਲਾਨਾ ਅਥਲੈਟਿਕ ਮੀਟ

Published

on

ਲੁਧਿਆਣਾ : ਸ਼੍ਰੀ ਆਤਮ ਵੱਲਭ ਜੈਨ ਕਾਲਜ, ਲੁਧਿਆਣਾ ਵਿਖੇ ਸਾਲਾਨਾ ਅੱਠਵੀਂ ਅਥਲੈਟਿਕ ਮੀਟ ਦਾ ਆਯੋਜਨ ਹੋਇਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ( ਏ. ਡੀ. ਸੀ.ਪੀ.)ਪਹੁੰਚੇ ਅਤੇ Guest of honour ਦੇ ਤੌਰ ‘ਤੇ ਸ਼੍ਰੀ ਵਿਕਾਸ ਠਾਕੁਰ (ਅਰਜੁਨ ਐਵਾਰਡ ਪੁਰਸਕਾਰ ਵਿਜੇਤਾ , ਕਾਮਨ ਵੈਲਥ ਗੇਮਸ) ਨੇ ਸ਼ਿਰਕਤ ਕੀਤੀ।

ਕਾਲਜ ਪ੍ਰਿੰਸੀਪਲ ਡਾ.ਸੰਦੀਪ ਕੁਮਾਰ ਵੱਲੋਂ ਆਏ ਹੋਏ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਵੱਲੋਂ ਝੰਡਾ ਫ਼ਹਿਰਾਇਆ ਗਿਆ ਅਤੇ ਅਥਲੈਟਿਕ ਮੀਟ ਦੇ ਆਗਾਜ਼ ਦਾ ਐਲਾਨ ਕੀਤਾ ਗਿਆ । ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਤੋਂ ਸਲਾਮੀ ਲਈ ਗਈ । ਮਾਰਚ-ਪਾਸਟ ਦੇ ਲੀਡਰ ਆਰੀਅਨ ਮਹਿਤਾ, ਖੁਸ਼ਬੂ , ਮਨਜੋਤ ਸਿੰਘ, ਅਭਿਸ਼ੇਕ , ਇਸ਼ਿਤਾ ਰਹੇ।

ਅਮੀਸ਼ਾ ਨੇ ਸਮੂਹ ਪ੍ਰਤੀਭਾਗੀਆਂ ਵੱਲੋਂ ਸਹੁੰ ਚੁੱਕੀ । ਮਨੀ ਅਤੇ ਹਿਮਾਂਸ਼ੂ ਵੱਲੋਂ ਮਸ਼ਾਲ ਰੌਸ਼ਨ ਕੀਤੀ ਗਈ। ਕਾਲਜ ਪ੍ਰਿੰਸੀਪਲ ਡਾ .ਸੰਦੀਪ ਕੁਮਾਰ ਵੱਲੋਂ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ -ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ । ਉਨ੍ਹਾਂ ਵਿਦਿਆਰਥੀਆਂ ਨੂੰ ਚੰਗੀ ਜੀਵਨ ਜਾਂਚ ਅਪਣਾਉਣ ਦੀ ਸੇਧ ਦਿੱਤੀ। ਮੁੱਖ ਮਹਿਮਾਨ ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਵੱਲੋਂ ਵੀ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੁੜ ਕੇ ਸਿਹਤਮੰਦ ਜੀਵਨ ਅਪਣਾਉਣ ਲਈ ਪ੍ਰੇਰਿਆ ਗਿਆ।

ਅੱਠਵੀਂ ਅਥਲੈਟਿਕ ਮੀਟ ਕੇ ਦੌਰਾਨ ਵੱਖ-ਵੱਖ ਪ੍ਰਕਾਰ ਦੀਆ ਦੌੜਾਂ, ਲੰਬੀ ਛਾਲ, ਉੱਚੀ ਛਾਲ, ਨੇਜ਼ਾ ਸੁੱਟਣਾ, ਗੋਲਾ ਸੁੱਟਣਾ, ਰੱਸਾ – ਕਸੀ ਅਤੇ ਪਿਲੋ ਫਾਈਟਿੰਗ ਆਦਿ ਖੇਡਾਂ ਗਈਆਂ। ਇਸ ਮੌਕੇ ਮੁੰਡਿਆਂ ਵਿੱਚੋਂ ਬੈਸਟ ਅਥਲੀਟ Arjun Singh Divakar ਤੇ ਕੁੜੀਆਂ ਵਿੱਚੋਂ ਬੈਸਟ ਐਥਲੀਟ ਦਾ ਪੁਰਸਕਾਰ Charvi Jain ਨੂੰ ਮਿਲਿਆ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਕੋਮਲ ਕੁਮਾਰ ਜੈਨ (ਡਿਊਕ), ਹੋਰ ਪ੍ਰਬੰਧਕੀ ਮੈਂਬਰਾਂ ਅਤੇ ਪ੍ਰਿਸੀਪਲ ਡਾ. ਸੰਦੀਪ ਕੁਮਾਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ

Facebook Comments

Trending

Copyright © 2020 Ludhiana Live Media - All Rights Reserved.