Connect with us

ਪੰਜਾਬ ਨਿਊਜ਼

ਲਾਲ ਡੋਰੇ ਅੰਦਰਲੇ ਘਰਾਂ ਲਈ ‘ਮੇਰਾ ਘਰ ਮੇਰੇ ਨਾਮ’ ਸਕੀਮ ਦਾ ਐਲਾਨ, ਜਾਣੋ ਬਿਜਲੀ ਮੁੱਦੇ ‘ਤੇ ਕੀ ਬੋਲੇ ਚੰਨੀ

Published

on

Announcement of 'Mera Ghar Mere Naam' scheme for houses inside Lal Dore, find out what Channi said on power issue

ਚੰਡੀਗੜ੍ਹ : ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਅੱਜ ਸੋਮਵਾਰ ਨੂੰ ਪੰਜਾਬ ਸਕੱਤਰੇਤ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦਾ ਐਲਾਨ ਕੀਤਾ।

ਉਨ੍ਹਾਂ ਲਾਲ ਡੋਰੇ ਅੰਦਰ ਆਉਣ ਵਾਲਿਆਂ ਨੂੰ ਮਾਲਕਾਨਾ ਹੱਕ ਮਿਲੇਗਾ ਭਾਵ ਇਨ੍ਹਾਂ ਲੋਕਾਂ ਨੂੰ ਰਜਿਸਟਰੀ ਕਰਵਾਉਣ ਲਈ ਕੋਈ ਖਰਚ ਨਹੀਂ ਦੇਣਾ ਪਵੇਗਾ। ਪਹਿਲਾਂ ਇਹ ਸਕੀਮ ਪਿੰਡਾਂ ਲਈ ਸੀ ਪਰ ਹੁਣ ਸ਼ਹਿਰ ਵਾਸੀਆਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ।

ਪੰਜਾਬੀ ਸਰਕਾਰ ਨੇ NRI ਭਰਾਵਾਂ ਬਾਰੇ ਵੀ ਵੱਡਾ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ NRI ਭਰਾਵਾਂ ਦੀ ਜਾਇਦਾਦ ਲਈ ਸੁਰੱਖਿਆ ਲਈ ਕਾਨੂੰਨ ਲਿਆਂਦਾ ਜਾਵੇਗਾ। ਚੰਨੀ ਨੇ ਕਿਹਾ ਕਿ ਜਿਹੜੇ NRI ਭਰਾਵਾਂ ਦਾ ਕੋਈ ਕਲੇਮ ਬਾਕੀ ਹੈ ਤਾਂ ਉਹ 15 ਦਿਨਾਂ ਦੇ ਅੰਦਰ-ਅੰਦਰ ਅਪਲਾਈ ਕਰ ਕੇ ਇਸ ਦਾ ਨਬੇੜਾ ਕਰਵਾ ਸਕਣਗੇ।

ਬਿਜਲੀ ਮਾਫ਼ੀ ਦੇ ਮੁੱਦੇ ‘ਤੇ ਸਪੱਸ਼ਟੀਕਰਨ ਦਿੰਦਿਆਂ ਚੰਨੀ ਨੇ ਕਿਹਾ ਕਿ ਬਿਜਲੀ ਮਾਫ਼ੀ ਲਈ ਫਾਰਮ ਤਿਆਰ ਹੋ ਚੁੱਕਾ ਹੈ। 2 ਕਿੱਲੋਵਾਟ ਤਕ ਬਿਜਲੀ ਬਾਲਣ ਵਾਲੇ ਪੰਜਾਬ ਦੇ ਲਗਪਗ 52 ਲੱਖ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦਾ ਫਾਇਦਾ ਮਿਲੇਗਾ।

Facebook Comments

Trending