ਪੰਜਾਬੀ

ਨਾਰਾਜ਼ ਸਤਿਗੁਰੂ ਉਦੈ ਸਿੰਘ ਨੇ ਬੁੱਢਾ ਦਰਿਆ ਟਾਸਕ ਫੋਰਸ ਤੋਂ ਦਿੱਤਾ ਅਸਤੀਫ਼ਾ

Published

on

ਲੁਧਿਆਣਾ : ਸਤਿਗੁਰੂ ਉਦੈ ਸਿੰਘ ਨੇ ਬੁੱਢਾ ਦਰਿਆ ਲਈ ਚੱਲ ਰਹੇ 650 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਨਿਗਰਾਨੀ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਗਠਿਤ ਟਾਸਕ ਫੋਰਸ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਭੇਜਦਿਆਂ ਉਨ੍ਹਾਂ ਕਿਹਾ ਕਿ ਮੈਨੂੰ ਸੇਵਾ ਲਈ ਕਿਸੇ ਅਹੁਦੇ ਦੀ ਲੋੜ ਨਹੀਂ ਹੈ। ਇਸ ਦੀ ਪੁਸ਼ਟੀ ਸ੍ਰੀ ਭੈਣੀ ਸਾਹਿਬ ਦੇ ਨੁਮਾਇੰਦੇ ਸੁਖਵਿੰਦਰ ਸਿੰਘ ਨੇ ਵੀ ਕੀਤੀ ਹੈ।

ਦੱਸ ਦੇਈਏ ਕਿ ਸਤਿਗੁਰੂ ਇਸ ਸਮੇਂ ਪੰਜਾਬ ਤੋਂ ਬਾਹਰ ਹਨ ਅਤੇ ਉਨ੍ਹਾਂ ਨੇ ਆਪਣਾ ਅਸਤੀਫਾ ਈਮੇਲ ਰਾਹੀਂ ਮੁੱਖ ਮੰਤਰੀ ਨੂੰ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੁੱਢਾ ਨਾਲੇ ਦੀ ਸਫਾਈ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ, ਫਿਰ ਵੀ ਡੇਅਰੀਆਂ ਦੀ ਗੰਦਗੀ ਅਤੇ ਫੈਕਟਰੀਆਂ ਦਾ ਦੂਸ਼ਿਤ ਪਾਣੀ ਬੁੱਢਾ ਨਾਲੇ ਵਿਚ ਲਗਾਤਾਰ ਸੁੱਟਿਆ ਜਾ ਰਿਹਾ ਹੈ। ਸ੍ਰੀ ਭੈਣੀ ਸਾਹਿਬ ਦੇ ਪ੍ਰਤੀਨਿਧੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਪ੍ਰੋਗਰਾਮ ਕਾਰਨ ਸਤਿਗੁਰੂ ਜੀ ਪੰਜਾਬ ਤੋਂ ਬਾਹਰ ਹਨ।

ਸਤਿਗੁਰੂ ਜੀ ਵੱਲੋਂ ਭੇਜੀ ਈਮੇਲ ਵਿੱਚ ਇਹ ਸ਼ਬਦ ਵੀ ਲਿਖੇ ਹੋਏ ਹਨ- ਇਹ ਜ਼ਰੂਰੀ ਨਹੀਂ ਕਿ ਸੇਵਾ ਕੇਵਲ ਚੇਅਰਮੈਨ ਬਣ ਕੇ ਹੀ ਕੀਤੀ ਜਾ ਸਕਦੀ ਹੈ, ਸੇਵਾ ਲਈ ਕਿਸੇ ਅਹੁਦੇ ਦੀ ਲੋੜ ਨਹੀਂ। ਨਾਮਧਾਰੀ ਸੰਪਰਦਾ ਵੱਲੋਂ ਹਮੇਸ਼ਾ ਸੇਵਾ ਰਹੇਗੀ। ਪ੍ਰੋਜੈਕਟ ‘ਤੇ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ। ਨਹੀਂ ਤਾਂ, ਹਰ ਕਿਸੇ ਨੂੰ ਮੁਸੀਬਤ ਹੋਵੇਗੀ।

ਬੁੱਢਾ ਨਾਲਾ ਕਾਇਆ ਕਲਪ ਪ੍ਰਾਜੈਕਟ ਤੇ ਮੌਜੂਦਾ ਹਾਲਾਤ ਦੀ ਗੱਲ ਕਰੀਏ ਤਾਂ ਇਸ ਵੇਲੇ 225 ਐੱਮਐੱਲਡੀ ਪਲਾਂਟ ਬਣਾਇਆ ਜਾ ਰਿਹਾ ਹੈ, ਜਿਸ ਦਾ 40 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ। ਹਾਲਾਂਕਿ ਇੱਕ ਨਵਾਂ ਪਲਾਂਟ ਬਣਾਉਣ ਲਈ ਅਜੇ ਤੱਕ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੁੱਢਾ ਨਾਲੇ ਦੇ ਕੰਢੇ 13 ਕਰੋੜ ਖਰਚ ਕਰਕੇ ਫੈਂਸਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਭੱਟੀਆਂ ਅਤੇ ਬੱਲੋਕੇ ਦੇ ਪੁਰਾਣੇ ਐੱਸ ਟੀ ਪੀ ਨੂੰ ਅਜੇ ਅਪਗ੍ਰੇਡ ਨਹੀਂ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.