Connect with us

ਇੰਡੀਆ ਨਿਊਜ਼

4 ਸਾਲਾ ਮਾਸੂਮ ਬੱਚਾ ਡਿੱਗਿਆ 70 ਫੁੱਟ ਉੱਚਾਈ ਤੋਂ, ਫਿਰ ਅੱਗੇ ਜੋ ਹੋਇਆ

Published

on

An innocent 4-year-old boy fell height of 70 feet

ਅਮਰੀਕਾ ਦੇ ਕੈਂਟੁਕੀ ਇਲਾਕੇ ਵਿਚ 4 ਸਾਲ ਦਾ ਬੱਚਾ 70 ਫੁੱਟ ਉੱਚੀ ਚਟਾਨ ਤੋਂ ਡਿੱਗ ਪਿਆ। ਬੱਚੇ ਦੇ ਡਿੱਗਦੇ ਹੀ ਉਸ ਦੇ ਮਾਤਾ-ਪਿਤਾ ਦੇ ਹੋਸ਼ ਉੱਡ ਗਏ। ਦੋਵੇਂ ਤੇਜ਼ੀ ਨਾਲ ਤੁਰੰਤ ਬੱਚੇ ਕੋਲ ਪਹੁੰਚੇ ਅਤੇ ਪਾਇਆ ਕਿ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ। ਲੋਕ ਇਸ ਨੂੰ ਚਮਤਕਾਰ ਦੇ ਤੌਰ ‘ਤੇ ਦੇਖ ਰਹੇ ਹਨ।ਕੈਂਟੁਕੀ ਦੇ ਖੋਜ ਅਤੇ ਬਚਾਅ ਦਲ ਨੇ ਆਪਣੀ ਫੇਸਬੁੱਕ ਪੋਸਟ ਵਿਚ ਕਿਹਾ ਕਿ ਸ਼ੁੱਕਰਵਾਰ ਨੂੰ ਇਹ ਬੱਚਾ ਆਪਣੇ ਮਾਤਾ-ਪਿਤਾ ਨਾਲ ਡੇਨੀਅਲ ਬੂਨ ਨੈਸ਼ਨਲ ਫੌਰੇਸਟ ਵਿਚ ਘੁੰਮਣ ਗਿਆ ਸੀ। ਦੁਪਹਿਰ ਵੇਲੇ ਇਹ ਬੱਚਾ ਪਹਾੜੀ ਤੋਂ ਤਿਲਕ ਗਿਆ ਅਤੇ ਲਗਾਤਾਰ ਠੋਕਰਾਂ ਖਾਂਧਾ ਹੋਇਆ ਹੇਠਾਂ ਡਿੱਗ ਪਿਆ। ਇਸ ਦੌਰਾਨ ਬੱਚਾ ਕਈ ਵਾਰ ਤਿੱਖੀਆਂ ਚੱਟਾਨਾਂ ਨਾਲ ਟਕਰਾਇਆ ਅਤੇ 70 ਫੁੱਟ ਹੇਠਾਂ ਤੱਕ ਡਿੱਗ ਪਿਆ। ਇਸ ਮਗਰੋਂ ਬੱਚੇ ਦਾ ਪਿਤਾ ਤੁਰੰਤ ਹਰਕਤ ਵਿਚ ਆਇਆ ਅਤੇ ਤੇਜ਼ੀ ਨਾਲ ਹੇਠਾਂ ਵੱਲ ਦੌੜਿਆ।

ਉੱਥੇ ਹੀ ਹੇਠਾਂ ਉਤਰ ਕੇ ਪਿਤਾ ਨੇ ਆਪਣੇ ਬੱਚੇ ਨੂੰ ਛਾਤੀ ਨਾਲ ਲਗਾ ਲਿਆ ਅਤੇ ਫਿਰ ਹਾਈਵੇਅ ਵੱਲ ਗਏ ਜਿੱਥੇ ਉਹਨਾਂ ਨੂੰ ਖੋਜ ਅਤੇ ਬਚਾਅ ਦਲ ਮਿਲਿਆ। ਬਚਾਲ ਦਲ ਨੇ ਕਿਹਾ,”ਹੈਰਾਨੀਜਨਕ ਢੰਗ ਨਾਲ ਬੱਚੇ ਨੂੰ ਹਲਕੀ ਜਿੰਨੀ ਝਰੀਟ ਆਈ ਸੀ ਅਤੇ ਉਹ ਬਿਲਕੁੱਲ ਠੀਕ ਲੱਗ ਰਿਹਾ ਸੀ। ਇਹ ਬੱਚਾ ਗੱਲਾਂ ਕਰ ਰਿਹਾ ਸੀ ਅਤੇ ਸੁਪਰਹੀਰੋ ਨੂੰ ਲੈਕੇ ਬਹੁਤ ਉਤਸ਼ਾਹਿਤ ਸੀ। ਟੀਮ ਨੇ ਕਿਹਾ ਕਿ ਭਾਵੇਂਕਿ ਉਸ ਸਮੇਂ ਸਿਰਫ ਇਕ ਸੁਪਰ ਹੀਰੋ ਸੀ ਉਹ ਇਹ ਬੱਚਾ ਸੀ। ਡਾਕਟਰਾਂ ਦੀ ਟੀਮ ਨੇ ਬੱਚੇ ਦੀ ਜਾਂਚ ਕੀਤੀ ਅਤੇ ਸਿਹਤਮੰਦ ਪਾਉਣ ‘ਤੇ ਉਸ ਨੂੰ ਮਾਤਾ-ਪਿਤਾ ਕੋਲ ਭੇਜ ਦਿੱਤਾ। ਬਚਾਅ ਦਲ ਨੇ ਇਸ ਘਟਨਾ ਨੂੰ ਇਕ ਚਮਤਕਾਰ ਕਰਾਰ ਦਿੱਤਾ। ਬਚਾਅ ਦਲ ਨੇ ਦੱਸਿਆ ਕਿ ਇੰਨੀ ਉੱਚਾਈ ਤੋਂ ਡਿੱਗਣ ‘ਤੇ ਇਨਸਾਨ ਦਾ ਬੁਰਾ ਹਾਲ ਹੋ ਸਕਦਾ ਹੈ ਅਤੇ ਕਈ ਵਾਰ ਤਾਂ ਮੌਤ ਵੀ ਹੋ ਸਕਦੀ ਹੈ। ਇੱਥੋਂ ਕਈ ਵਾਰ ਜ਼ਖਮੀ ਲੋਕਾਂ ਨੂੰ ਕੱਢਿਆ ਗਿਆ ਹੈ ਜੋ ਤਿਲਕ ਗਏ ਅਤੇ ਪਹਾੜੀ ਤੋਂ ਹੇਠਾਂ ਡਿੱਗ ਪਏ। ਇਕ ਵਿਅਕਤੀ ਤਾਂ ਅਪਾਹਜ ਤੱਕ ਹੋ ਗਿਆ ਸੀ। ਬੱਚੇ ਦੇ ਸੁਰੱਖਿਅਤ ਬਚ ਜਾਣ ‘ਤੇ ਸਾਰਿਆਂ ਦਾ ਸੁੱਖ ਦਾ ਸਾਹ ਲਿਆ।

 

 

 

Facebook Comments

Trending