Connect with us

ਪੰਜਾਬੀ

ਜੀਨੋਮ ਖੋਜ ਸੰਬੰਧੀ ਵੈਟਰਨਰੀ ਯੂਨੀਵਰਸਿਟੀ ਵਿਖੇ ਕੇਂਦਰ ਬਣਾਉਣ ਬਾਰੇ ਉਪਰਾਲਾ

Published

on

An initiative to establish a center for genome research at the Veterinary University

ਲੁਧਿਆਣਾ : ਮੈਕਗਿਲ ਯੂਨੀਵਰਸਿਟੀ ਕੈਨੇਡਾ ਦੇ ਪ੍ਰੋ: ਜਸਵਿੰਦਰ ਸਿੰਘ ਨੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦਾ ਦੌਰਾ ਕੀਤਾ | ਇਸ ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਵਿਖੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਜੀਨੋਮ ਖੋਜ ‘ਤੇ ਇਕ ਸਹਿਯੋਗੀ ਖੋਜ ਕਾਰਜ ਸ਼ੁਰੂ ਕਰਨ ਦਾ ਐਲਾਨ ਕੀਤਾ।

ਨਵੀਨ ਤਕਨਾਲੋਜੀ ਨਾਲ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਡੀ. ਐਨ. ਏ. ਨੂੰ ਜੋੜਨ, ਮਿਟਾਉਣ ਜਾਂ ਬਦਲਣ ਲਈ ਸੈੱਲਾਂ ਦੇ ਅੰਦਰ ਪੌਦਿਆਂ ਤੇ ਜਾਨਵਰਾਂ ਦੇ ਜੀਨਾਂ ਨੂੰ ਸੰਪਾਦਿਤ ਕਰਨ ਸੰਬੰਧੀ ਵਰਤੋਂ ਕੀਤੀ ਜਾਂਦੀ ਹੈ। ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਵਲੋਂ ਭੋਜਨ ਸੁਰੱਖਿਆ ਤੇ ਵਾਤਾਵਰਨ ਲਈ ਜੀਨੋਮ ਐਡੀਟਿੰਗ ਵਿਸ਼ੇ ‘ਤੇ ਪ੍ਰੋ: ਜਸਵਿੰਦਰ ਸਿੰਘ ਦਾ ਲੈਕਚਰ ਕਰਵਾਇਆ ਗਿਆ।

ਪ੍ਰੋ: ਸਿੰਘ ਨੇ ਸੀ. ਆਰ. ਈ. ਏ. ਟੀ. ਈ. ਪ੍ਰੋਗਰਾਮ ਤੇ ਹੋਰ ਅਦਾਰਿਆਂ ਦੇ ਨਿਰਦੇਸ਼ਕ ਹੋਣ ਦੇ ਨਾਤੇ, ਪੌਦੇ ਤੇ ਪਸ਼ੂ ਵਿਗਿਆਨ ‘ਚ ਇਸ ਤਕਨਾਲੋਜੀ ਦੀ ਭੂਮਿਕਾ ਦਾ ਵਰਣਨ ਕੀਤਾ | ਪ੍ਰੋ: ਸਿੰਘ ਨੇ ਕਿਹਾ ਉਨ੍ਹਾਂ ਦਾ ਵਿਭਾਗ ਤੇ ਮੈਕਗਿਲ ਯੂਨੀਵਰਸਿਟੀ ਵਿਖੇ ਇਹ ਕੰਮ ਕਰ ਰਹੇ ਹੋਰ ਵਿਭਾਗਾਂ ਦੇ ਮਾਹਿਰ ਵੈਟਰਨਰੀ ਯੂਨੀਵਰਸਿਟੀ ਦੇ ਕੇਂਦਰ ਨੂੰ ਮੁਹਾਰਤ, ਸਿਖਲਾਈ ਤੇ ਸਹਾਇਤਾ ਪ੍ਰਦਾਨ ਕਰਨਗੇ ਅਤੇ ਇਸ ਦੀ ਸਫਲਤਾ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਾਲਜ ਦੀਆਂ ਵੱਖ-ਵੱਖ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ ਤੇ ਕੰਮਾਂ ਬਾਰੇ ਜਾਣਕਾਰੀ ਹਾਸਿਲ ਕੀਤੀ ।

Facebook Comments

Trending