ਅਪਰਾਧ

ਪ੍ਰਕਾਸ਼ ਢਾਬੇ ਦੇ ਮਾਲਕ ਖਿਲਾਫ FIR ਦਰਜ, ਮੀ/ਟ ਦੀ ਪਲੇਟ ‘ਚ ਮਿਲਿਆ ਸੀ ਮ.ਰਿ.ਆ ਚੂ/ਹਾ

Published

on

ਲੁਧਿਆਣਾ : ਲੁਧਿਆਣਾ ਦੇ ਮਸ਼ਹੂਰ ਪ੍ਰਕਾਸ਼ ਢਾਬੇ ‘ਚ ਕੁਝ ਦਿਨ ਪਹਿਲਾਂ ਇੱਕ ਵਿਅਕਤੀ ਦੇ ਮਟਨ ਪਲੇਟ ‘ਚ ਮਰਿਆ ਚੂਹਾ ਮਿਲਿਆ ਸੀ। ਇਸ ਸਬੰਧੀ ਪ੍ਰੇਮ ਨਗਰ ਵਾਸੀ ਵਿਵੇਕ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਢਾਬੇ ਦੇ ਮਾਲਕ ਖਿਲਾਫ IPC ਦੀਆਂ ਧਾਰਾਵਾਂ 273 ਅਤੇ 269 ਤਹਿਤ FIR ਦਰਜ ਕਰ ਲਿਆ ਹੈ।

ਮਾਮਲੇ ਦੀ ਜਾਂਚ ਕਰ ਰਹੇ ASI ਪਰਮਜੀਤ ਸਿੰਘ ਨੇ ਕਿਹਾ ਕਿ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਵਿਵੇਕ ਨੇ ਪੁਲਸ ਨੂੰ ਦੱਸਿਆ ਕਿ ਉਹ ਐਤਵਾਰ ਰਾਤ ਆਪਣੇ ਪਰਿਵਾਰ ਨਾਲ ਵਿਸ਼ਵਕਰਮਾ ਚੌਕ ਨੇੜੇ ਪ੍ਰਕਾਸ਼ ਢਾਬੇ ‘ਤੇ ਖਾਣਾ ਖਾਣ ਗਿਆ ਸੀ। ਉਸਨੇ ਮੀਟ ਅਤੇ ਚਿਕਨ ਦਾ ਆਰਡਰ ਦਿੱਤਾ। ਜਿਵੇਂ ਹੀ ਉਹ ਮਟਨ ਦੀ ਪਲੇਟ ਖਾਣ ਲੱਗਾ ਤਾਂ ਚਮਚੇ ਵਿੱਚ ਇੱਕ ਮਰਿਆ ਚੂਹਾ ਆ ਗਿਆ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਢਾਬਾ ਮਾਲਕ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਦੌਰਾਨ ਢਾਬੇ ਦੇ ਮਾਲਕ ਹਨੀ ਘਈ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਕਤ ਗਾਹਕ ਦੀ ਬਿੱਲ ਵਿੱਚ ਛੋਟ ਨੂੰ ਲੈ ਕੇ ਢਾਬੇ ਦੇ ਮੈਨੇਜਰ ਨਾਲ ਬਹਿਸ ਹੋਈ ਸੀ। ਉਸ ਨੇ ਢਾਬੇ ਨੂੰ ਬਦਨਾਮ ਕਰਨ ਦੀ ਧਮਕੀ ਦਿੱਤੀ ਸੀ। ਸਾਜ਼ਿਸ਼ ਤਹਿਤ ਗਾਹਕ ਨੇ ਮੀਟ ‘ਚ ਚੂਹਾ ਦਿਖਾਇਆ ਹੈ। ਹਨੀ ਘਈ ਨੇ ਕਿਹਾ ਕਿ ਉਸ ਦੇ ਢਾਬੇ ਦੀ ਸਿਹਤ ਵਿਭਾਗ ਜਾਂਚ ਕਰਵਾ ਸਕਦਾ ਹੈ, ਉਸ ਦਾ ਖਾਣਾ ਬਿਲਕੁਲ ਸਾਫ਼ ਹੈ। ਉਸ ਦੇ ਢਾਬੇ ਨੂੰ 54 ਸਾਲ ਹੋ ਗਏ ਹਨ। ਉਨ੍ਹਾਂ ਦੀ ਚੌਥੀ ਪੀੜ੍ਹੀ ਇਹ ਢਾਬਾ ਚਲਾ ਰਹੀ ਹੈ। ਉਸ ਦੇ ਮਹਾਨਗਰ ਵਿਚ ਵੱਖ-ਵੱਖ ਥਾਵਾਂ ‘ਤੇ 4 ਢਾਬੇ ਹਨ।

Facebook Comments

Trending

Copyright © 2020 Ludhiana Live Media - All Rights Reserved.