ਅਪਰਾਧ
ਰੇਲਵੇ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲਾ ਇੱਕ ਕਾਬੂ
Published
3 years agoon
ਲੁਧਿਆਣਾ : ਰੇਲਵੇ ਪੁਲਿਸ ਨੇ ਰੇਲਵੇ ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਸਲੇਮ ਟਾਬਰੀ ‘ਚ ਕੀਤੀ ਗਈ ਛਾਪਾਮਾਰੀ ਦੌਰਾਨ ਕਾਬੂ ਕੀਤੇ ਗਏ ਨੌਜਵਾਨ ਤੋਂ ਕੁਝ ਨਾਜਾਇਜ਼ ਰੇਲਵੇ ਟਿਕਟਾਂ ਵੀ ਬਰਾਮਦ ਕੀਤੀਆਂ ਹਨ। ਹਾਲ ਦੀ ਘੜੀ ਰੇਲਵੇ ਪੁਲਿਸ ਦੇ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਰਹੇ ਹਨ।
ਸੂਤਰਾਂ ਅਨੁਸਾਰ ਕਥਿਤ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਪੁਲਿਸ ਵਲੋਂ ਕੁੱਝ ਹੋਰ ਨੌਜਵਾਨਾਂ ਨੂੰ ਵੀ ਹਿਰਾਸਤ ਵਿਚ ਲੈ ਕੇ ਉਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਦੀ ਛਾਪਾਮਾਰੀ ਦੇਰ ਸ਼ਾਮ ਤੱਕ ਜਾਰੀ ਰਹੀ। ਪੁਲਿਸ ਵਲੋਂ ਕਾਬੂ ਕੀਤੇ ਗਏ ਨੌਜਵਾਨ ਖ਼ਿਲਾਫ਼ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਰੇਲਵੇ ਸਟੇਸ਼ਨ ‘ਤੇ ਸ਼ਰ੍ਹੇਆਮ ਕੁਝ ਦਲਾਲਾਂ ਵਲੋਂ ਰੇਲਵੇ ਟਿਕਟਾਂ ਦੀ ਕਾਲਾਬਾਜ਼ਾਰੀ ਕੀਤੀ ਜਾ ਰਹੀ ਹੈ, ਜਦਕਿ ਰੇਲਵੇ ਪੁਲਿਸ ਦੇ ਅਧਿਕਾਰੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਛਾਪਾਮਾਰੀ ਕਰਕੇ ਰੇਲਵੇ ਟਿਕਟ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਨੂੰ ਲੱਭ ਰਹੇ ਹਨ।
You may like
-
ਚੈਕਿੰਗ ਦੌਰਾਨ ਰੇਲਵੇ ਪੁਲਸ ਦੇ ਉੱਡੇ ਹੋਸ਼ , ਇਕ ਗ੍ਰਿਫਤਾਰ, ਦੂਜਾ ਫਰਾਰ
-
ਪੰਜਾਬ ਦੇ ਇਸ ਰੇਲਵੇ ਸਟੇਸ਼ਨ ‘ਤੇ ਬਗੈਰ ਵੀਜ਼ਾ-ਪਾਸਪੋਰਟ ਨਹੀਂ ਜਾ ਸਕਦੇ, ਫੜ੍ਹੇ ਜਾਣ ‘ਤੇ ਸਿੱਧੀ ਜੇਲ੍ਹ
-
ਪੰਜਾਬ ਦੇ ਲੁਧਿਆਣਾ ਤੇ ਢੰਡਾਰੀ ਕਲਾਂ ਸਮੇਤ 22 ਰੇਲਵੇ ਸਟੇਸ਼ਨਾਂ ਦਾ ਹੋਵੇਗਾ ਨਵੀਨੀਕਰਨ
-
ਜਨਰਲ ਡੱਬਿਆਂ ‘ਚ ਸਫ਼ਰ ਕਰਨ ਵਾਲਿਆਂ ਨੂੰ 20 ਰੁਪਏ ‘ਚ ਮਿਲੇਗਾ ਖਾਣਾ, 3 ਰੁਪਏ ‘ਚ ਪਾਣੀ
-
15 ਜੂਨ ਮਗਰੋਂ ਅੰਮ੍ਰਿਤਸਰ ਤੇ ਜੰਮੂ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਲੁਧਿਆਣਾ ਸਟੇਸ਼ਨ ’ਤੇ ਨਹੀਂ ਰੁਕਣਗੀਆਂ
-
ਰੇਲਵੇ ਵੱਲੋਂ ਯਾਤਰੀਆਂ ਨੂੰ ਤੋਹਫ਼ਾ ! ਟਰੇਨ ‘ਚ AC 3-ਟੀਅਰ ਦਾ ਕਿਰਾਇਆ ਹੋਇਆ ਸਸਤਾ
