ਪਾਲੀਵੁੱਡ

ਰਣਵੀਰ ਸਿੰਘ ਨੂੰ ਮਿਲ ਐਮੀ ਵਿਰਕ ਨੇ ਕਿਹਾ ‘ਆਈ ਲਵ ਯੂ’, ਅੱਗੋਂ ਮਿਲਿਆ ਇਹ ਜਵਾਬ

Published

on

ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਕੁਝ ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਨਜ਼ਰ ਆ ਰਹੇ ਹਨ। ਜੱਫੀ ਪਾ ਕੇ ਖੜ੍ਹੇ ਐਮੀ ਤੇ ਰਣਵੀਰ ਦੇ ਚਿਹਰੇ ’ਤੇ ਵੱਡੀ ਮੁਸਕਾਨ ਹੈ। ਇਸ ਦੇ ਨਾਲ ਹੀ ਕੈਪਸ਼ਨ ’ਚ ਐਮੀ ਵਿਰਕ ਨੇ ਲਿਖਿਆ, ‘‘ਭਾਅ ਜੀ ਆਈ ਲਵ ਯੂ।’’

ਦੱਸ ਦੇਈਏ ਕਿ ਐਮੀ ਵਿਰਕ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਰਣਵੀਰ ਸਿੰਘ ਨੇ ਵੀ ਇੰਸਟਾਗ੍ਰਾਮ ਸਟੋਰੀਜ਼ ’ਚ ਅਪਡੇਟ ਕੀਤਾ ਹੈ। ਨਾਲ ਹੀ ਰਣਵੀਰ ਸਿੰਘ ਨੇ ਲਿਖਿਆ, ‘‘ਆਈ ਲਵ ਯੂ ਮੌਰ ਐਮੀ। ਮਾਈ ਮੇਨ ਮੈਨ।’’

ਐਮੀ ਵਿਰਕ ਮਸ਼ਹੂਰ ਬਾਲੀਵੁੱਡ ਫ਼ਿਲਮ ‘83’ ’ਚ ਰਣਵੀਰ ਸਿੰਘ ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ। ਇਹ ਫ਼ਿਲਮ ਭਾਰਤੀ ਕ੍ਰਿਕਟ ਟੀਮ ਦੀ 1983 ’ਚ ਕ੍ਰਿਕਟ ਵਰਲਡ ਕੱਪ ਜਿੱਤਣ ’ਤੇ ਬਣੀ ਸੀ। ਰਣਵੀਰ ਸਿੰਘ ਨੇ ਫ਼ਿਲਮ ’ਚ ਕਪਿਲ ਦੇਵ ਤੇ ਐਮੀ ਵਿਰਕ ਨੇ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਈ ਸੀ।

 

 

Facebook Comments

Trending

Copyright © 2020 Ludhiana Live Media - All Rights Reserved.