Connect with us

ਪੰਜਾਬ ਨਿਊਜ਼

ਟ੍ਰੇਨਿੰਗ ਲਈ ਅਹਿਮਦਾਬਾਦ ਜਾਣ ਵਾਲੇ ਹੈੱਡਮਾਸਟਰਾਂ ’ਚ ਲੁਧਿਆਣਾ ਨਜ਼ਰਅੰਦਾਜ, ਪਟਿਆਲਾ ਨੂੰ ਤਰਜ਼ੀਹ

Published

on

Among the headmasters going to Ahmedabad for training, Ludhiana is neglected, Patiala is preferred

ਲੁਧਿਆਣਾ : ਮਾਨ ਸਰਕਾਰ ਵਲੋਂ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ’ਚ ਜਿਨ੍ਹਾਂ 14 ਜ਼ਿਲ੍ਹਿਆਂ ਦੇ 50 ਹੈੱਡਮਾਸਟਰਾਂ ਨੂੰ ਟ੍ਰੇਨਿੰਗ ਦੇਣ ਲਈ ਭੇਜਿਆ ਗਿਆ ਹੈ, ਉਨ੍ਹਾਂ ’ਚ ਲੁਧਿਆਣਾ ਦੇ ਕਿਸੇ ਵੀ ਸਕੂਲ ਦੇ ਹੈੱਡਮਾਸਟਰ ਜਾਂ ਮਿਸਟ੍ਰੈੱਸ ਨੂੰ ਜਗ੍ਹਾ ਨਹੀਂ ਮਿਲੀ। ਪਟਿਆਲਾ ਤੋਂ ਸਭ ਤੋਂ ਵੱਧ 14 ਹੈੱਡਮਾਸਟਰਾਂ ਨੇ ਐਤਵਾਰ ਨੂੰ ਟ੍ਰੇਨਿੰਗ ਲਈ ਅਹਿਮਦਾਬਾਦ ਦੀ ਉਡਾਰੀ ਭਰੀ ਹੈ ਪਰ ਚੁਣੇ ਗਏ ਹੈੱਡਮਾਸਟਰਾਂ ਦੀ ਲਿਸਟ ਦੇਖ ਕੇ ਪਤਾ ਲਗਦਾ ਹੈ ਕਿ ਲੁਧਿਆਣਾ ਨੂੰ ਕਿਤੇ ਨਾ ਕਿਤੇ ਨਜ਼ਰਅੰਦਾਜ ਕੀਤਾ ਗਿਆ ਹੈ।

ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਤੋਂ 7, ਮੁਕਤਸਰ ਸਾਹਿਬ ਤੋਂ 5, ਐੱਸ. ਏ. ਐੱਸ. ਨਗਰ ਅਤੇ ਫਿਰੋਜ਼ਪੁਰ ਤੋਂ 4-4 ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਵੀ 1-1 ਅਧਿਆਪਕ ਨੂੰ ਪਹਿਲੀ ਲਿਸਟ ’ਚ ਜਗ੍ਹਾ ਮਿਲੀ ਹੈ। ਕੁਆਲਿਟੀ ਐਜੂਕੇਸ਼ਨ ਦੇਣ ਦੇ ਮਕਸਦ ਨਾਲ ਪੰਜਾਬ ਸਰਕਾਰ ਵਲੋਂ ਸਕੂਲਾਂ ਦੇ ਪ੍ਰਿੰਸੀਪਲ ਅਤੇ ਮੁੱਖ ਅਧਿਆਪਕਾਂ ਨੂੰ ਵਿਦੇਸ਼ਾਂ ਦੇ ਨਾਲ-ਨਾਲ ਦੇਸ਼ ਦੇ ਪ੍ਰਸਿੱਧ ਅਦਾਰਿਆਂ ’ਚ ਸਿਖਲਾਈ ਦਿੰਦੇ ਹੋਏ, ਉਨ੍ਹਾਂ ਨੂੰ ਆਧੁਨਿਕ ਵਿੱਦਿਅਕ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ।

ਸੂਬੇ ਭਰ ਦੇ ਵੱਖ-ਵੱਖ ਸਕੂਲਾਂ ਤੋਂ 50 ਹੈੱਡਮਾਸਟਰ ਅਤੇ ਮਿਸਟ੍ਰੈੱਸ ਇਹ ਸਿਖਲਾਈ ਪ੍ਰਾਪਤ ਕਰਨ ਲਈ 31 ਜੁਲਾਈ ਤੋਂ 4 ਅਗਸਤ ਤੱਕ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਿਮਦਾਬਾਦ ’ਚ ਰਹਿਣਗੇ। ਦੂਜੇ ਪਾਸੇ ਰਾਜ ਦੇ ਸਭ ਤੋਂ ਵੱਡੇ ਜ਼ਿਲ੍ਹੇ ਲੁਧਿਆਣਾ ’ਚੋਂ ਕਿਸੇ ਵੀ ਸਕੂਲ ਦੇ ਹੈੱਡਮਾਸਟਰ ਨੂੰ ਸਿਖਲਾਈ ਲਈ ਨਹੀਂ ਭੇਜਿਆ ਗਿਆ, ਜਿਸ ਕਾਰਨ ਵੱਖ-ਵੱਖ ਸਕੂਲਾਂ ਦੇ ਹੈੱਡਮਾਸਟਰ ਦੱਬੀ ਜ਼ੁਬਾਨ ’ਚ ਇਸ ਚੋਣ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰ ਰਹੇ ਹਨ।

ਅਹਿਮਦਾਬਾਦ ਦੀ ਉਡਾਰੀ ਭਰਨ ਵਾਲਿਆਂ ’ਚ ਫਿਰੋਜ਼ਪੁਰ, ਪਟਿਆਲਾ, ਐੱਸ. ਏ. ਐੱਸ. ਨਗਰ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ, ਸੰਗਰੂਰ, ਫਰੀਦਕੋਟ, ਬਠਿੰਡਾ, ਫਾਜ਼ਿਲਕਾ, ਰੂਪ ਨਗਰ, ਗੁਰਦਾਸਪੁਰ, ਮੋਗਾ, ਕਪੂਰਥਲਾ, ਜਲੰਧਰ ਅਤੇ ਅੰਮ੍ਰਿਤਸਰ ਦੇ ਹੈੱਡਮਾਸਟਰ ਅਤੇ ਮਿਸਟ੍ਰੈੱਸ ਸ਼ਾਮਲ ਹਨ। ਕਈ ਸਕੂਲ ਮੁਖੀਆਂ ਨੇ ਕਿਹਾ ਕਿ ਲੁਧਿਆਣਾ ਵਰਗੇ ਵੱਡੇ ਜ਼ਿਲ੍ਹੇ ’ਚੋਂ ਕਿਸੇ ਵੀ ਇਕ ਮੁੱਖ ਅਧਿਆਪਕ ਨੂੰ ਇਸ ਟ੍ਰੇਨਿੰਗ ਲਈ ਨਾ ਭੇਜਿਆ ਜਾਣਾ ਮੰਦਭਾਗਾ ਹੈ, ਜਦੋਂਕਿ ਹੋਰਨਾਂ ਜ਼ਿਲ੍ਹਿਆਂ ਦੇ ਕਈ ਹੈੱਡਮਾਸਟਰਾਂ ਦੀ ਚੋਣ ਪਹਿਲੀ ਲਿਸਟ ’ਚ ਕੀਤੀ ਗਈ ਹੈ।

Facebook Comments

Trending