Connect with us

ਵਿਸ਼ਵ ਖ਼ਬਰਾਂ

ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਮਾਮਲੇ ਹੋਏ 2 ਲੱਖ ਤੋਂ ਪਾਰ, ਟਰੰਪ ਦੀ ਵਧੀ ਚਿੰਤਾਂ

Published

on

ਚੀਨ ਵਲੋਂ ਫੈਲੇ ਇਸ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲੜ ਰਹੀ ਹੈ। ਭਾਰਤ ਚ ਕੋਰੋਨਾ ਦੇ ਮਾਮਲੇ ਵਧਕੇ 2100 ਹੋ ਗਏ ਹਨ ਅਤੇ ਕਰੀਬ 151 ਲੋਕ ਇਸ ਵਾਇਰਸ ਤੋਂ ਠੀਕ ਹੋ ਕੇ ਆਪਣੇ ਘਰ ਪਹੁੰਚ ਗਏ ਹਨ। ਜੇਕਰ ਗੱਲ ਕਰੀਏ ਅਮਰੀਕਾ ਦੀ ਤਾਂ ਉਥੇ ਕੋਰੋਨਾ ਵਾਇਰਸ ਦਾ ਕੇਹਰ ਲਗਾਤਾਰ ਜਾਰੀ ਹੈ ਅਤੇ ਅਮਰੀਕਾ ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ ਕਰੀਬ 203,608 ਹੋ ਗਏ ਹਨ।

ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਚ ਅੰਕੜੇ 2 ਲੱਖ ਤੋਂ ਜ਼ਿਆਦਾ ਹੋ ਗਏ ਹਨ ਅਤੇ 4,476 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋ ਗਈ ਹੈ। ਚੀਨ ਦੇ ਵੁਹਾਨ ਤੋਂ ਫੈਲੇ ਇਸ ਵਾਇਰਸ ਦੀ ਚਪੇਟ ਚ ਕਰੀਬ 200 ਤੋਂ ਜ਼ਿਆਦਾ ਦੇਸ਼ ਆ ਚੁੱਕੇ ਹਨ। ਇਸ ਵਾਇਰਸ ਨਾਲ 40,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6 ਲੱਖ ਤੋਂ ਜ਼ਿਆਦਾ ਲੋਕ ਹੁਣ ਵੀ ਇਸ ਵਾਇਰਸ ਦੀ ਚਪੇਟ ਚ ਹਨ।

Facebook Comments

Trending