Connect with us

ਲੁਧਿਆਣਾ ਨਿਊਜ਼

ਲੁਧਿਆਣਾ ਦੇ ਮਸ਼ਹੂਰ ਅਮਰ ਸਵੀਟ ਸ਼ਾਪ ਦੇ ਮਾਲਕਾਂ ਖਿਲਾਫ ਕੇਸ ਦਰਜ, ਤਾਲਾਬੰਦੀ ਨਿਯਮਾਂ ਦੀ ਕੀਤੀ ਉਲੰਘਣਾ

Published

on

ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਅਲੱਗ-ਅਲੱਗ ਜਗ੍ਹਾ ਤੇ ਛਾਪਾਮਾਰੀ ਕਰਕੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਥਾਣਾ ਦੁੱਗਰੀ ਦੀ ਪੁਲਿਸ ਨੇ ਰਜਿੰਦਰ ਪ੍ਰਸਾਦ ਨਿਵਾਸੀ ਮੋਤੀ ਬਾਗ ਕਾਲੋਨੀ ਨੂੰ ਕਾਬੂ ਕੀਤਾ ਹੈ ਅਤੇ ਕਥਿਤ ਦੋਸ਼ੀ ਪੱਖੋਵਾਲ ਰੋਡ ਤੇ ਫਲ ਵੇਚ ਰਿਹਾ ਸੀ ਤੇ ਉਸ ਨੇ ਗ੍ਰਾਹਕਾਂ ਦੀ ਭੀੜ ਇਕੱਠੀ ਕੀਤੀ ਹੋਈ ਸੀ। ਪੁਲਿਸ ਨੇ ਕਥਿਤ ਦੋਸ਼ੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਦੂਜੇ ਪਾਸੇ ਪੁਲਿਸ ਨੇ ਰਮਨਦੀਪ ਵਰਮਾ ਨਿਵਾਸੀ ਬਸੰਤ ਨਗਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਥਿਤ ਦੋਸ਼ੀ ਵੀ ਆਪਣਾ ਸੈਲੂਨ ਖੋਲ੍ਹ ਕੇ ਲੋਕਾਂ ਨੂੰ ਸੇਵਾਵਾਂ ਦੇ ਰਿਹਾ ਸੀ।

ਇਸ ਤੋਂ ਇਲਾਵਾ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਡਾਬਾ ਰੋਡ ਤੇ ਛਾਪਾਮਾਰੀ ਕਰਕੇ ਸ਼ਹਿਜਾਦ ਨਿਵਾਸੀ ਗੁਰਪਾਲ ਨਗਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਥਿਤ ਦੋਸ਼ੀ ਵੀ ਆਪਣਾ ਸੈਲੂਨ ਖੋਲ੍ਹ ਕੇ ਗਾਹਕਾਂ ਨੂੰ ਸੇਵਾਵਾਂ ਦੇ ਰਿਹਾ ਸੀ। ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਰਜਿੰਦਰ ਕੁਮਾਰ ਪੁੱਤਰ ਰੋਸ਼ਨ ਲਾਲ ਅਤੇ ਕਸੀ ਸ਼ਰਮਾ ਨਿਵਾਸੀ ਚੰਦਰ ਨਗਰ ਨੂੰ ਕਾਬੂ ਕੀਤਾ ਹੈ ਅਤੇ ਕਥਿਤ ਦੋਸ਼ੀ ਤਾਲਾਬੰਦੀ ਦੌਰਾਨ ਸੜਕ ਤੇ ਰੇਹੜੀ ਲਗਾ ਕੇ ਛੋਲੇ ਕੁਲਚੇ ਵੇਚ ਰਹੇ ਸਨ। ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਰਾਹੁਲ ਸ਼ਰਮਾ ਪੁੱਤਰ ਮਹਿੰਦਰ ਸ਼ਰਮਾ ਤੇ ਮਨਦੀਪ ਵਾਸੀ ਘੁਮਾਰ ਮੰਡੀ ਨੂੰ ਕਾਬੂ ਕੀਤਾ ਹੈ।

ਪੁਲਿਸ ਅਨੁਸਾਰ ਕਥਿਤ ਦੋਸ਼ੀ ਤਾਲਾਬੰਦੀ ਦੌਰਾਨ ਸੜਕ ਤੇ ਨਾਰੀਅਲ ਪਾਣੀ ਵੇਚ ਰਹੇ ਸਨ ਅਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਸੀ। ਦੂਜੇ ਪਾਸੇ ਥਾਣਾ ਟਿੱਬਾ ਦੀ ਪੁਲਿਸ ਨੇ ਸੁਮਿਤ ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋਸ਼ੀ ਐਤਵਾਰ ਨੂੰ ਤਾਲਾਬੰਦੀ ਦੌਰਾਨ ਆਪਣੀ ਐਨਕਾਂ ਦੀ ਦੁਕਾਨ ਖੋਲ੍ਹ ਕੇ ਗਾਹਕਾਂ ਨੂੰ ਐਨਕਾਂ ਵੇਚ ਰਿਹਾ ਸੀ। ਥਾਣਾ ਟਿੱਬਾ ਦੀ ਪੁਲਿਸ ਵੱਲੋਂ ਜੋਧੇਵਾਲ ਬਸਤੀ ਚੌਕ ‘ਚ ਸਥਿਤ ਐਮ.ਡੀ. ਪਾਲ ਡਿਪਾਰਟਮੈਂਟਲ ਸਟੋਰ ਦੇ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਦੋਸ਼ੀ ਤਾਲਾਬੰਦੀ ਦੌਰਾਨ ਆਪਣੀ ਦੁਕਾਨ ਖੋਲ੍ਹ ਕੇ ਗਾਹਕਾਂ ਨੂੰ ਸਾਮਾਨ ਸਪਲਾਈ ਕਰ ਰਿਹਾ ਸੀ। ਇਸ ਤੋਂ ਇਲਾਵਾ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਕੈਲਾਸ਼ ਨਗਰ ਤੇ ਛਾਪਾਮਾਰੀ ਕਰਕੇ ਅਮਰ ਸਵੀਟ ਸ਼ਾਪ ਦੇ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਪੁਲਿਸ ਅਨੁਸਾਰ ਦੋਸ਼ੀ ਤਾਲਾਬੰਦੀ ਦੌਰਾਨ ਆਪਣੀ ਦੁਕਾਨ ਖੋਲ੍ਹ ਕੇ ਗਾਹਕਾਂ ਨੂੰ ਸਾਮਾਨ ਦੇ ਰਿਹਾ ਸੀ।

Source: ajitjalandhar

Facebook Comments

Advertisement

ਤਾਜ਼ਾ

ਇੰਡੀਆ ਨਿਊਜ਼2 hours ago

ਕੋਰੋਨਾ ਕਾਰਨ ਮਰੇ 12 ਮਰੀਜ਼ਾਂ ਦੀਆਂ ਲਾਸ਼ਾਂ ਇੱਕ ਹੀ ਵੈਨ ‘ਚ ਲੈ ਗਏ ਸ਼ਮਸ਼ਾਨ, ਲੋਕਾਂ ਦਾ ਫੁਟਿਆ ਗੁੱਸਾ

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਕੋਰੋਨਾ ਕਾਰਨ ਹਾਲਾਤ ਹੋਏ ਬੇਕਾਬੂ, 10 ਮੌਤਾਂ ਸਣੇ 255 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਜ਼ਿਲ੍ਹਾ ਲੁਧਿਆਣਾ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ...

ਬਾਲੀਵੁੱਡ2 hours ago

ਆ ਰਿਹਾ ਹੈ ਨੰਨਾ ਮਹਿਮਾਨ, ਸੈਫ ਅਲੀ ਖਾਨ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਫੈਨਸ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਬਾਲੀਵੁੱਡ...

ਲੁਧਿਆਣਾ ਨਿਊਜ਼2 hours ago

ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚੋਂ ਚੈਕਿੰਗ ਦੌਰਾਨ ਬਰਾਮਦ ਹੋਏ 6 ਮੋਬਾਈਲ

ਸੂਬੇ ਦੀਆਂ ਜੇਲ੍ਹਾਂ ਤੋਂ ਮੋਬਾਈਲ ਅਤੇ ਸਿਮ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਕੇਂਦਰੀ ਜੇਲ੍ਹ ਅਪਰਾਧੀਆਂ ਦਾ ਗੜ੍ਹ ਬਣਦੀ...

ਪੰਜਾਬ ਨਿਊਜ਼3 hours ago

ਪੰਜਾਬ ਤੇ ਚੰਡੀਗੜ੍ਹ ’ਚ ਭਾਰੀ ਮੀਂਹ ਦੀ ਭਵਿੱਖਬਾਣੀ: ਮੌਸਮ ਵਿਭਾਗ

ਮੌਸਮ ਵਿਭਾਗ ਵੱਲੋਂ ਉੱਤਰ ਪੱਛਮੀ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼ ਸਣੇ ਵੱਡੇ ਹਿੱਸਿਆਂ ਵਿੱਚ...

ਇੰਡੀਆ ਨਿਊਜ਼3 hours ago

ਖੁਸ਼ਖਬਰੀ, 6000 ਰੁਪਏ ਸਸਤਾ ਹੋਇਆ ਸੋਨਾ, ਜਾਣੋਂ ਤਾਜ਼ਾ ਕੀਮਤ

ਜੇਕਰ ਤੁਸੀਂ ਸੋਨਾ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਪਿਛਲੇ ਕਈ ਦਿਨਾਂ ਤੋਂ ਰਿਕਾਰਡ ਰਿਹਾ...

ਲੁਧਿਆਣਾ ਨਿਊਜ਼3 hours ago

ਲੁਧਿਆਣਾ ਦੇ ਟਿੱਬਾ ਨੇੜੇ ਕਾਰ ਸਵਾਰ ਬਦਮਾਸ਼ਾਂ ਨੇ ਸਕੂਟੀ ਸਵਾਰ 3 ਨੌਜਵਾਨਾਂ ਨੂੰ ਮਾਰੀ ਟੱਕਰ, ਕੀਤੀ ਫਾਇਰਿੰਗ

ਲੁਧਿਆਣਾ ਦੇ ਟਿੱਬਾ ਇਲਾਕਾ ਦੇ ਅਧੀਨ ਪੈਂਦੀ ਜਾਗੀਰਪੁਰ ਕਾਲੋਨੀ ‘ਚ ਦੋ ਗੁੱਟਾਂ ਵਿਚਕਾਰ ਆਪਸੀ ਝੜਪ ਹੋਣ ਦਾ ਮਾਮਲਾ ਸਾਹਮਣਾ ਆਇਆ...

ਪਾਲੀਵੁੱਡ4 hours ago

ਮੁੜ ਸੁਰਖੀਆਂ ‘ਚ ਕਰਨ ਔਜਲਾ, ਮੰਗੇਤਰ ਨਾਲ ਹੋਇਆ ਇਹ ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਅਤੇ ਉਸਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਔਜਲਾ ਦੇ ਗਾਣੇ ਬੱਚੇ-ਬੱਚੇ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ‘ਚ ਜਨਮ ਅਸ਼ਟਮੀ ਮਨਾ ਰਹੇ ਸ਼ਰਧਾਲੂਆਂ ਲਈ ਜਰੂਰੀ ਨਿਯਮ: ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ

ਲੁਧਿਆਣਾ ‘ਚ ਬੁੱਧਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਤਿਉਹਾਰ ਮਨਾਉਂਦੇ...

ਪੰਜਾਬ ਨਿਊਜ਼4 hours ago

ਸਿਹਤ ਮੰਤਰੀ ਦਾ ਵੱਡਾ ਫੈਸਲਾ, 30 ਸਤੰਬਰ ਤੱਕ ਬਦਲੀਆਂ ਅਤੇ ਛੁੱਟੀਆਂ ਤੇ ਲਾਈ ਰੋਕ

ਪੰਜਾਬ ‘ਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਇਹ ਇੱਕ ਗੰਭੀਰ ਵਿਸ਼ਾ ਬਣਦਾ ਜਾ...

ਪੰਜਾਬ ਨਿਊਜ਼5 hours ago

ਕਲਯੁਗੀ ਮਾਂ ਆਪਣੀ ਹੀ ਨਾਬਾਲਗ ਧੀ ਤੋਂ ਕਰਵਾਉਣਾ ਚਾਹੁੰਦੀ ਦੀ ਦੇਹ ਵਪਾਰ ਦਾ ਧੰਦਾ, ਹੋਈ ਗ੍ਰਿਫਤਾਰ

ਨਵਾਂਸ਼ਹਿਰ ਦੇ ਪਿੰਡ ਜਿੰਦੋਵਾਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁਗੀ ਮਾਂ ਖੁਦ ਆਪਣੀ ਸਕੀ ਧੀ ਨੂੰ...

ਪੰਜਾਬ ਨਿਊਜ਼5 hours ago

ਜਲੰਧਰ ‘ਚ ਬੇਕਾਬੂ ਹੋਇਆ ਕੋਰੋਨਾ, 4 ਮੌਤਾਂ ਸਣੇ 114 ਪਾਜ਼ੀਟਿਵ ਕੇਸ ਆਏ ਸਾਹਮਣੇ

ਜਲੰਧਰ ‘ਚ ਦਿਨ ਪ੍ਰਤੀ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਜਿਹੜਾ ਕਿ ਸ਼ਹਿਰ ਵਾਸੀਆਂ ਲਈ ਵੱਡੀ...

Trending