ਪੰਜਾਬ ਨਿਊਜ਼

ਵੈੱਬ ਕਾਸਟਿੰਗ ਜ਼ਰੀਏ ਚੋਣ ਕਮਿਸ਼ਨ ਦੇ ਰਾਡਾਰ ‘ਤੇ ਰਹਿਣਗੇ ਸਾਰੇ ਪੋਲਿੰਗ ਸਟੇਸ਼ਨ

Published

on

ਲੁਧਿਆਣਾ : ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਲਈ ਅਰਧ ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ, ਉੱਥੇ ਹੀ ਚੋਣ ਜ਼ਾਬਤੇ ਦੇ ਨਿਯਮਾਂ ਦਾ ਪਾਲਣ ਯਕੀਨੀ ਬਣਾਉਣ ਲਈ ਮਾਈਕਰੋ ਆਬਜ਼ਰਵਰ ਲਾਏ ਗਏ ਹਨ। ਇਸ ਤੋਂ ਇਲਾਵਾ ਵੈੱਬ ਕਾਸਟਿੰਗ ਜ਼ਰੀਏ ਸਾਰੇ ਪੋਲਿੰਗ ਸਟੇਸ਼ਨ ਚੋਣ ਕਮਿਸ਼ਨ ਦੀ ਰਾਡਾਰ ‘ਤੇ ਰਹਿਣਗੇ, ਜਿਸ ਨਾਲ ਉੱਥੇ ਹੋਣ ਵਾਲੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਵੇਗੀ।

ਮਿਲੀ ਜਾਣਕਾਰੀ ਮੁਤਾਬਕ ਜੇਕਰ ਸਿਆਸੀ ਪਾਰਟੀਆਂ ਦੇ ਬੂਥ ਪੋਲਿੰਗ ਸਟੇਸ਼ਨ ਤੋਂ ਉਚਿਤ ਦੂਰੀ ‘ਤੇ ਨਾ ਹੋਏ ਜਾਂ ਪੋਲਿੰਗ ਸਟੇਸ਼ਨ ਦੇ ਬਾਹਰ ਲੋੜ ਤੋਂ ਜ਼ਿਆਦਾ ਭੀੜ ਦੇਖਣ ਨੂੰ ਮਿਲੀ ਤਾਂ ਚੋਣ ਕਮਿਸ਼ਨ ਵੱਲੋਂ ਸਿੱਧਾ ਰਿਟਰਨਿੰਗ ਅਫ਼ਸਰ ਜਾਂ ਪੁਲਸ ਅਧਿਕਾਰੀ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾ ਸਕਦੇ ਹਨ।

ਚੋਣ ਕਮਿਸ਼ਨ ਵੱਲੋਂ ਪੋਲਿੰਗ ਸਟੇਸ਼ਨ ‘ਤੇ ਈ. ਵੀ. ਐੱਮ ਮਸ਼ੀਨ, ਖਾਣਾ ਆਦਿ ਮੁਹੱਈਆ ਕਰਵਾਉਣ ਲਈ ਸੈਕਟਰ ਅਫ਼ਸਰ ਦੀ ਨਿਯੁਕਤੀ ਕੀਤੀ ਗਈ ਹੈ। ਉਸ ਦੇ ਨਾਲ ਵੀਡੀਓਗ੍ਰਾਫੀ ਟੀਮ ਰਹੇਗੀ, ਜੋ ਮੂਵਮੈਂਟ ਦੌਰਾਨ ਕਿਸੇ ਤਰ੍ਹਾਂ ਦੇ ਨਿਯਮਾਂ ਦੇ ਉਲੰਘਣ ਦੀ ਰਿਕਾਰਡਿੰਗ ਕਰਨ ਤੋਂ ਇਲਾਵਾ ਕੰਟਰੋਲ ਰੂਮ ਨੂੰ ਸੂਚਿਤ ਕਰੇਗੀ।

ਈ. ਵੀ. ਐੱਮ. ਮਸ਼ੀਨ ਅਤੇ ਵੀ. ਵੀ. ਪੈਟ ‘ਚ ਕਿਸੇ ਤਰ੍ਹਾਂ ਦੀ ਖ਼ਰਾਬੀ ਹੋਣ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਲਈ ਚੋਣ ਕਮਿਸ਼ਨ ਵੱਲੋਂ ਸਾਰੀਆਂ ਵਿਧਾਨ ਸਭਾ ਸੀਟਾਂ ‘ਤੇ 20 ਫ਼ੀਸਦੀ ਵਧੇਰੇ ਈ. ਵੀ. ਐੱਮ. ਮਸ਼ੀਨਾਂ ਅਤੇ ਵੀ. ਵੀ. ਪੈਟ ਦਾ ਇੰਤਜ਼ਾਮ ਕੀਤਾ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.