ਪਾਲੀਵੁੱਡ
ਅਖਿਲ ਤੇ ਰੁਬੀਨਾ ਬਾਜਵਾ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ 9 ਸਤੰਬਰ ਨੂੰ ਹੋਵੇਗੀ ਰਿਲੀਜ਼
Published
3 years agoon

ਪੰਜਾਬੀ ਗਾਇਕ ਅਖਿਲ ਦੀ ਡੈਬਿਊ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪੋਸਟਰ ਸਾਹਮਣੇ ਆ ਚੁੱਕਾ ਹੈ। ਇਸ ਫ਼ਿਲਮ ’ਚ ਅਖਿਲ ਨਾਲ ਰੁਬੀਨਾ ਬਾਜਵਾ ਮੁੱਖ ਭੂਮਿਕਾ ਨਿਭਾਉਣ ਵਾਲੀ ਹੈ। ਫ਼ਿਲਮ ਇਸੇ ਸਾਲ 9 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਅਖਿਲ ਨੇ ਲਿਖਿਆ, ‘‘ਸਾਰੇ ਪੁੱਛਦੇ ਹੁੰਦੇ ਸੀ ਤੇਰੀ ਫ਼ਿਲਮ ਕਦੋਂ ਆਉਣੀ। ਪਿਛਲੇ 4 ਸਾਲਾਂ ਤੋਂ ਇਹੀ ਸਵਾਲ ਪੁੱਛਦੇ ਸੀ, ਜਿਥੇ ਵੀ ਜਾਂਦਾ ਸੀ ਮੈਂ। ਫਿਰ ਜਦੋਂ ਆਉਣ ਲੱਗੀ ਤਾਂ ਕੋਵਿਡ ਆ ਗਿਆ। ਆਖਿਰਕਾਰ 9 ਸਤੰਬਰ ਨੂੰ ਮੇਰੀ ਪਹਿਲੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਰਿਲੀਜ਼ ਹੋ ਰਹੀ ਹੈ।’’
ਪੋਸਟ ’ਚ ਅਖਿਲ ਨੇ ਅੱਗੇ ਲਿਖਿਆ, ‘‘ਮੈਨੂੰ ਫ਼ਿਲਮਾਂ ਦਾ ਕੋਈ ਤਜਰਬਾ ਨਹੀਂ, ਨਾ ਹੀ ਮੇਰੇ ਫ਼ਿਲਮਾਂ ਵਾਲੇ ਦਰਸ਼ਕ ਹਨ ਪਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮੇਰੇ ਗਾਣਿਆਂ ਵਾਂਗ ਇਸ ਨੂੰ ਵੀ ਪਿਆਰ ਦੇਵੋਗੇ। ਧੰਨਵਾਦ ਹਾਰਡੀ ਲੁਧਿਆਣਾ ਤੇ ਉਮੇਸ਼ ਕਰਮਾਵਾਲਾ ਵੀਰਿਆਂ ਦਾ, ਜਿਨ੍ਹਾਂ ਕਰਕੇ ਮੈਂ ਇਹ ਰਿਸਕ ਲਿਆ ਸੀ। ਇਹੀ ਉਮੀਦ ਹੈ ਕਿ ਇਹ ਨਵੇਂ ਸਫਰ ਦੀ ਸ਼ੁਰੂਆਤ ਹੈ। ਰੱਬ ਮਿਹਰ ਕਰੇ।’’
ਦੱਸ ਦੇਈਏ ਕਿ ਇਸ ਫ਼ਿਲਮ ’ਚ ਪ੍ਰੀਤੀ ਸਪਰੂ, ਗੁੱਗੂ ਗਿੱਲ, ਪੁਨੀਤ ਇੱਸਰ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਡੌਲੀ ਮੱਟੂ, ਅਲਕਾ ਕੌਸ਼ਲ ਤੇ ਤੇਜ ਸਪਰੂ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਸ ਦੀ ਕਹਾਣੀ ਤੇ ਸਕ੍ਰੀਨਪਲੇਅ ਪ੍ਰੀਤੀ ਸਪਰੂ ਨੇ ਲਿਖਿਆ ਹੈ। ਫ਼ਿਲਮ ਨੂੰ ਸਾਈਂ ਸਪਰੂ ਕ੍ਰਿਏਸ਼ਨਜ਼ ਤੇ ਜ਼ੀ ਸਟੂਡੀਓਜ਼ ਵਲੋਂ ਮਿਲ ਕੇ ਬਣਾਇਆ ਗਿਆ ਹੈ।
You may like
-
ਬਾਣੀ ਸੰਧੂ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਫੈਨਜ਼ ਲੁੱਕ ਦੇਖ ਬੋਲੇ- ਸੂਟ ‘ਚ ਹੀ ਸੋਹਣੀ ਲੱਗਦੀ….
-
ਫਿਲਮ “ਬੱਲੇ ਓ ਚਲਾਕ ਸੱਜਣਾ” ਦਾ ਮਜ਼ੇਦਾਰ ਅਤੇ ਭਾਵੁਕ ਕਰਨ ਵਾਲਾ ਟ੍ਰੇਲਰ ਹੋਇਆ ਰਿਲੀਜ਼
-
ਐਮੀ ਵਿਰਕ : ਜਿਉਣਾ ਮੌੜ ਦੇ ਕਿਰਦਾਰ ਨਾਲ ਵਫ਼ਾਦਾਰੀ ਕਰਨ ਵਾਲਾ, ‘ਮੌੜ’ ਫ਼ਿਲਮ ਦੀ ਰੂਹ
-
ਇਸ ਸ਼ੁੱਕਰਵਾਰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਦਿਲਜੀਤ-ਨਿਮਰਤ ਦੀ ਫ਼ਿਲਮ ‘ਜੋੜੀ’
-
ਨਿੰਜਾ ਨੇ ਆਪਣੇ ਪੁੱਤਰ ਨਿਸ਼ਾਨ ਨਾਲ ਸਾਂਝੀ ਕੀਤੀ ਬੇਹੱਦ ਕਿਊਟ ਵੀਡੀਓ
-
ਅਦਾਕਾਰਾ ਨੀਰੂ ਬਾਜਵਾ ਨੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਜੋ ਬਣੀਆਂ ਖਿੱਚ ਦਾ ਕੇਂਦਰ