ਪੰਜਾਬੀ

22ਵੇਂ ਸਥਾਪਨਾ ਦਿਵਸ ‘ਤੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਵਾਇਆ ‘ਅਖੰਡ ਪਾਠ’

Published

on

ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜ਼ੂਕੇਸ਼ਨ, ਲੁਧਿਆਣਾ ਦੇ 22 ਵੇਂ ਸਥਾਪਨਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪ੍ਰਤਾਪ ਕਾਲਜ ਆਫ਼ ਐਜ਼ੂਕੇਸ਼ਨ, ਲੁਧਿਆਣਾ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ‘ਅਖੰਡ ਪਾਠ’ ਕਰਵਾਇਆ ਗਿਆ। ਤਿੰਨ ਦਿਨਾਂ ਤੱਕ ਚੱਲੇ ਇਸ ‘ਅਖੰਡ ਪਾਠ’ ਦੇ ਉਪਰੰਤ ‘ਕੜਾਹ ਪ੍ਰਸ਼ਾਦ ਦੀ ਦੇਗ’ ਅਤੇ ਅਤੁੱਟ ‘ਗੁਰੂ ਕਾ ਲੰਗਰ’ ਵਰਤਾਇਆ ਗਿਆ।

ਇਸ ਮੌਕੇ ‘ਤੇ ਕਾਲਜ ਦੇ ਡਾਇਰੈਕਟਰ ਡਾ. ਬਲਵੰਤ ਸਿੰਘ, ਕਾਲਜ ਕਮੇਟੀ ਦੇ ਵਿੱਤ ਸਕੱਤਰ ਡਾ ਰਮੇਸ਼ ਇੰਦਰ ਕੌਰ ਬਲ, ਪਿੰ. ਡਾ ਮਨਪ੍ਰੀਤ ਕੌਰ, ਪ੍ਰਤਾਪ ਪਬਲਿਕ ਸਕੂਲ ਦੇ ਪ੍ਰਿੰਸੀਪਲ ਪਰਵਿੰਦਰ ਕੌਰ, ਅਦਰਸ਼ ਪਬਲਿਕ ਸਕੂਲ, ਸੈਣੀ ਪਬਲਿਕ ਸਕੂਲ, ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਅਤੇ ਹੋਰ ਸਟਾਫ਼ ਮੈਂਬਰ, ਪ੍ਰਤਾਪਪੁਰਾ ਦੇ ਸਰਪੰਚ ਸੁਖਵਿੰਦਰ ਸਿੰਘ ਤੇ ਗੁਰਮੇਲ ਸਿੰਘ, ਕਾਲਜ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ‘ਅਖੰਡ ਪਾਠ’ ਦੇ ਇਸ ਸ਼਼ੁੱਭ ਅਵਸਰ ਤੇ ਪੂਰੀ ਸ਼ਰਧਾ ਅਤੇ ਵਿਸ਼ਵਾਸ ਦੇ ਨਾਲ ਸ਼ਾਮਿਲ ਹੋਏ।

ਡਾ ਰਮੇਸ਼ ਇੰਦਰ ਕੌਰ ਬਲ ਨੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਇਸ ‘ਅਖੰਡ ਪਾਠ’ ਦੇ ਆਯੋਜਨ ਸਬੰਧੀ ਵੱਖ ਵੱਖ ਕਾਰਜਾਂ ਵਿੱਚ ਪੂਰੀ ਸ਼ਰਧਾ ਨਾਲ ਸੇਵਾ ਕਰਨ ਦੀ ਸ਼ਲਾਘਾ ਕੀਤੀ । ਡਾ ਬਲਵੰਤ ਸਿੰਘ ਨੇ ਕਾਲਜ ਦੀ ਸਥਾਪਨਾ ਦੇ 22 ਸਾਲ ਪੂਰੇ ਹੋਣ ਤੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਵਾਹਿਗੂਰੁ ਅੱਗੇ ਅਰਦਾਸ ਕੀਤੀ ਕਿ ਕਾਲਜ ‘ ਦਿਨ ਦੁਗਣੀ ਰਾਤ ਚੌਗੁਣੀ ’ ਤਰੱਕੀ ਕਰਦਾ ਰਹੇ। ਕਾਲਜ ਦੇ ਡਾਇਰੈਕਟਰ ਡਾ. ਬਲਵੰਤ ਸਿੰਘ ਨੇ ਕਾਲਜ ਦੇ ਵਿਦਿਆਰਥੀਆਂ ਅਤੇ ਕਾਲਜ ਦੇ ਕਰਮਚਾਰੀਆਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ।

 

Facebook Comments

Trending

Copyright © 2020 Ludhiana Live Media - All Rights Reserved.