ਪੰਜਾਬੀ

ਅਕਾਲੀ ਦਲ ਮੱਤੇਵਾੜਾ ਟੈਕਸਟਾਈਲ ਪ੍ਰਾਜੈਕਟ ਰੱਦ ਕਰਨ ਦੀ ਮੰਗ ਦੇ ਹੱਕ ਵਿਚ 10 ਜੁਲਾਈ ਦੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰੇਗਾ

Published

on

ਲੁਧਿਆਣਾ : ਸ਼੍ਰੋਮਦੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਮੱਤੇਵਾੜਾ ਜੰਗਲ ਅਤੇ ਨਾਲ ਲੱਗਦੀ ਸਤਲੁਜ ਦਰਿਆ ਦੇ ਹੜ੍ਹਾਂ ਵਾਲੇ ਇਲਾਕੇ ਵਿਚ ਇਕ ਹਜ਼ਾਰ ਏਕੜ ਵਿਚ ਟੈਕਸਟਾਈਲ ਪਾਰਕ ਬਣਾਏ ਜਾਣ ਦੇ ਫੈਸਲੇ ਨੁੰ ਰੱਦ ਕਰਵਾਉਣ ਲਈ 50 ਐਨ ਜੀ ਓਜ਼ ਦੀ ਪਬਲਿਕ ਐਕਸਨ ਕਮੇਟੀ ਵੱਲੋਂ 10 ਜੁਲਾਈ ਨੁੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਹਮਾਇਤ ਕਰੇਗਾ।

ਅੱਜ ਇਥੇ ਜਾਰੀ ਕੀਤ ੇਇਕ ਬਿਆਨ ਵਿਚ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਨੇ ਇਸ ਰੋਸ ਪ੍ਰਦਰਸ਼ਨ ਦੀ ਡਟਵੀਂ ਹਮਾਇਤ ਦਾ ਭਰੋਸਾ ਲਿਆ ਹੈ ਤੇ ਉਹਨਾਂ ਸਾਰੇ ਵਾਤਾਵਰਣ ਪ੍ਰੇਮੀਆਂ ਨੁੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੁਧਿਆਣਾ ਦੇ ‘ਹਰੇ ਫੇਫੜਿਆਂ’ ਨੂੰ ਬੰਦ ਕਰਨ ਦੇ ਫੈਸਲੇ ਨੂੰ ਰੋਕਣ ਲਈ ਇਕਜੁੱਟ ਹੋ ਜਾਣ।

ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਆਪ ਪੰਜਾਬ ਦੇ ਪ੍ਰਧਾਨ ਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਮੇਤ ਆਪ ਆਗੂਆਂ ਨੇ ਲੁਧਿਆਣਾ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਲੋਕ ਜਦੋਂ ਵਿਰੋਧੀ ਧਿਰ ਵਿਚ ਸਨ ਤਾਂ ਇਸ ਪ੍ਰਾਜੈਕਟ ਦਾ ਵਿਰੋਧ ਕਰਦੇ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪ ਇਹ ਪ੍ਰਾਜੈਕਟ ਰੱਦ ਕਰਨ ਦੇ ਹੱਕ ਵਿਚ ਸੀ।

ਗਰੇਵਾਲ ਨੇ ਕਿਹਾ ਕਿ ਸਰਕਾਰ ਨੂੰ ਇਹ ਟੈਕਸਟਾਈਲ ਪਾਰਕ ਪ੍ਰਾਜੈਕਟ ਤੁਰੰਤ ਰੱਦ ਕਰਨਾ ਚਾਹੀਦਾ ਹੈ ਅਤੇ ਬਦਲਵੇਂ ਈਕੋ ਫਰੈਂਡਲੀ ਪ੍ਰਾਜੈਕਟ ਲਿਆਉਣੇ ਚਾਹੀਦੇ ਹਨ ਜੋ ਇਲਾਕੇ ਦੀ ਹਰਿਆਵਲ ਦੇ ਮੁਤਾਬਕ ਹੋਣ। ਉਹਨਾਂ ਕਿਹਾ ਕਿ ਇਲਾਕੇ ਵਿਚ ਟੈਕਸਟਾਈਲ ਪਾਰਕ ਬਣਾਉਣ ਦੀ ਆਗਿਆ ਦੇਣ ਨਾਲ ਨਾ ਸਿਰਫ ਸੁਰੱਖਿਅਤ ਜੰਗਲ ਦਾ ਵਾਤਾਵਰਣ ਪ੍ਰਭਾਵਤ ਹੋਵੇਗਾ ਬਲਕਿ ਇਸ ਨਾਲ ਸਤਲੁਜ ਦਰਿਆ ਦਾ ਪਾਣੀ ਵੀ ਗੰਧਲਾ ਹੋ ਜਾਵੇਗਾ ਕਿਉਂਕਿ ਇਸ ਵਿਚ ਪ੍ਰਾਜੈਕਟਾਂ ਦਾ ਗੰਧਲਾ ਪਾਣੀ ਛੱਡਿਆ ਜਾਵੇਗਾ।

 

 

 

 

 

 

Facebook Comments

Trending

Copyright © 2020 Ludhiana Live Media - All Rights Reserved.