Connect with us

ਇੰਡੀਆ ਨਿਊਜ਼

ਮੋਗਾ ‘ਚ ਏਅਰਫੋਰਸ ਦਾ ਮਿਗ -21 ਜਹਾਜ਼ ਹਾਦਸਾਗ੍ਰਸਤ ਤੇ ਹੋਇਆ ਸੜ ਕੇ ਸੁਆਹ, ਪਾਇਲਟ ਨੇ ਦਮ ਤੋੜਿਆ

Published

on

Air Force MiG-21 crashes in Moga, pilot dies

ਮੋਗਾ :     ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਬਾਘਾ ਪੁਰਾਣ ਨੇੜੇ ਪਿੰਡ ਲੰਗੇਆਣਾ ਵਿਖੇ ਮਿੱਗ-21 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੂੰ ਡਿੱਗਦੇ ਸਾਰ ਹੀ ਅੱਗ ਲੱਗ ਗਈ। ਜਹਾਜ਼ ਦੇ ਪਾਇਲਟ ਦੀ ਵੀ ਮੌਤ ਹੋ ਗਈ ਹੈ। ਪਿੰਡ ਲੰਗੇਆਣਾ ਦੇ ਨੰਬਰਦਾਰ ਸਾਧੂ ਰਾਮ ਸ਼ਰਮਾ ਅਨੁਸਾਰ ਦੇਰ ਰਾਤ ਜਦੋਂ ਧਮਾਕਾ ਹੋਇਆ ਤਾਂ ਪਿੰਡ ਵਾਸੀ ਘਰਾਂ ‘ਚੋਂ ਬਾਹਰ ਆ ਗਏ।

ਜਿਵੇਂ ਹੀ ਸਤਿਨਾਮ ਸਿੰਘ ਤੇ ਮਲਕੀਤ ਸਿੰਘ ਨੂੰ ਨਾਲ ਲੈ ਜਾ ਕੇ ਵੇਖਿਆ ਤਾਂ ਮੱਖਣ ਸਿੰਘ ਮੁਨੀਮ ਦੇ ਘਰ ਦੇ ਨਜ਼ਦੀਕ ਮਿੱਗ 21 ਜਹਾਜ਼ ਨੂੰ ਅੱਗ ਲੱਗੀ ਹੋਈ ਸੀ। ਜਹਾਜ਼ ਧਰਤੀ ‘ਤੇ ਡਿੱਗਣ ਨਾਲ 5 ਫੁੱਟ ਦੇ ਕਰੀਬ ਟੋਆ ਪੈ ਗਿਆ। ਦੇਖਦਿਆਂ ਹੀ ਦੇਖਦਿਆਂ ਜਹਾਜ਼ ਸੜ ਕੇ ਸੁਆਹ ਹੋ ਗਿਆ। ਪਾਇਲਟ ਨੇ ਪੈਰਾਸ਼ੂਟ ਨਾਲ ਛਾਲ ਮਾਰ ਕੇ ਜਾਣ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਹਾਜ਼ ਦੇ ਕਿਸੇ ਭਾਰੀ ਹਿੱਸੇ ਨਾਲ ਟੱਕਰ ਹੋਣ ਕਾਰਨ ਪਾਇਲਟ ਦੀ ਮੌਤ ਹੋ ਗਈ।

Facebook Comments

Trending