ਪੰਜਾਬੀ

ਖੇਤੀ ਇੰਜੀਨੀਅਰਾਂ ਨੇ ਵੱਕਾਰੀ ਗੇਟ ਪ੍ਰੀਖਿਆ ਕੀਤੀ ਪਾਸ

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 10 ਵਿਦਿਆਰਥੀਆਂ ਨੇ ਵੱਕਾਰੀ ਗਰੈਜੂਏਟ ਐਪਟੀਟਿਊਡ ਟੈਸਟ ਇਨ ਇੰਜਨੀਅਰਿੰਗ (GATE) 2022 ਵਿੱਚ ਯੋਗਤਾ ਪ੍ਰਾਪਤ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਆਖ਼ਰੀ ਸਾਲ ਦੇ ਛੇ ਵਿਦਿਆਰਥੀ ਅਤੇ ਤੀਜੇ ਵਿੱਚੋਂ ਚਾਰ ਵਿਦਿਆਰਥੀ ਇਸ ਪ੍ਰੀਖਿਆ ਵਿਚ ਸਫਲ ਰਹੇ।

ਅੰਕਿਤ ਸਿੰਘ ਰਾਜਪੂਤ ਅਤੇ ਅਮਿਤੋਜ ਰਾਜ ਨੇ ਕ੍ਰਮਵਾਰ 56 ਅਤੇ 71 ਰੈੰਕਿੰਗ ਨਾਲ ਇਹ ਇਮਤਿਹਾਨ ਪਾਸ ਕੀਤਾ। ਇਨ੍ਹਾਂ ਤੋਂ ਇਲਾਵਾ ਅਮੀਸ਼ ਗੋਇਲ (113), ਕਵਿਨ ਪੁਰੀ (126), ਗਗਨਪ੍ਰੀਤ ਸਿੰਘ (164), ਪਰਨੀਤ ਕੌਰ (179), ਮੋਹਕ ਨਾਗਪਾਲ (199), ਖੁਸ਼ੀ ਧੀਮਾਨ (242), ਨਿਹਾਲ ਅਸਤੀ (249), ਅਤੇ ਧਰੁਵ ਭੰਡਾਰੀ (271) ਨੇ ਸਬੰਧਤ ਰੈਂਕਾਂ ਨਾਲ ਕੁਆਲੀਫਾਈ ਕੀਤਾ ਹੈ।

ਇਹ ਇਮਤਿਹਾਨ ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਉਹਨਾਂ ਦੀਆਂ ਮਾਸਟਰ ਡਿਗਰੀਆਂ ਲਈ ਫੈਲੋਸ਼ਿਪਾਂ ਦੇ ਨਾਲ ਆਈ ਆਈ ਟੀਆਂ, ਆਈ ਸੀ ਟੀ, ਐਨ ਆਈ ਈ ਆਈ ਟੀ ਵਰਗੀਆਂ ਕੇਂਦਰੀ ਸੰਸਥਾਵਾਂ ਵਿੱਚ ਦਾਖਲਾ ਲੈਣ ਦਾ ਸਰੋਤ ਹੈ। ਡਾ. ਅਸ਼ੋਕ ਕੁਮਾਰ, ਡੀਨ ਖੇਤੀ ਇੰਜਨੀਅਰਿੰਗ ਕਾਲਜ ਨੇ ਸਾਂਝਾ ਕੀਤਾ ਕਿ ਪੀਏਯੂ ਦੇ ਖੇਤੀਬਾੜੀ ਇੰਜਨੀਅਰ ਆਈਆਈਟੀ ਅਤੇ ਆਈਆਈਐਮ ਸਮੇਤ ਉੱਚ ਦਰਜੇ ਦੀਆਂ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਦਾਖਲੇ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.