ਪੰਜਾਬੀ

ਸਵਿਟਰਜ਼ਰਲੈਂਡ ਦੀ ਸੰਸਥਾ ਨਾਲ ਜੈਵਿਕ ਖੇਤੀ ਲਈ ਕੀਤਾ ਸਮਝੌਤਾ

Published

on

ਲੁਧਿਆਣਾ  : ਬੀਤੇ ਦਿਨੀਂ ਪੀ.ਏ.ਯੂ. ਅਤੇ ਸਵਿਟਰਜ਼ਲੈਂਡ ਦੀ ਜੈਵਿਕ ਖੇਤੀ ਖੋਜ ਸੰਸਥਾ ਵਿਚਕਾਰ ਇੱਕ ਸਮਝੌਤੇ ਉੱਪਰ ਦਸਤਖਤ ਹੋਏ । ਇਹ ਸਮਝੌਤਾ ਜੈਵਿਕ ਖੇਤੀ ਦੇ ਖੇਤਰ ਵਿੱਚ ਸਾਂਝੀ ਖੋਜ ਅਤੇ ਸਿੱਖਿਆ ਸੇਵਾਵਾਂ ਲਈ ਕੀਤਾ ਗਿਆ ।
ਜੈਵਿਕ ਖੇਤੀ ਸਕੂਲ ਦੇ ਸੀਨੀਅਰ ਫਸਲ ਵਿਗਿਆਨੀ ਡਾ. ਚਰਨਜੀਤ ਸਿੰਘ ਔਲਖ ਅਤੇ ਡਾ. ਅੰਮਿ੍ਰਤਬੀਰ ਸਿੰਘ ਰਿਆੜ ਅਤੇ ਸਵਿਟਰਜ਼ਲੈਂਡ ਦੀ ਸੰਸਥਾ ਵੱਲੋਂ ਡਾ. ਮੋਨਿਕਾ ਮੈਸਮਰ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ । ਇਸ ਸਮਝੌਤੇ ਅਨੁਸਾਰ ਦੋਵਾਂ ਸੰਸਥਾਵਾਂ ਵਿਚਕਾਰ ਖੋਜ ਅਤੇ ਸਿੱਖਿਆ ਸੇਵਾਵਾਂ ਦੀ ਮਜ਼ਬੂਤੀ ਲਈ ਦੁਵੱਲੇ ਸੰਬੰਧ ਮਜ਼ਬੂਤ ਕੀਤੇ ਜਾਣਗੇ
ਮਾਹਿਰਾਂ ਦਾ ਆਦਾਨ-ਪ੍ਰਦਾਨ ਤੋਂ ਇਲਾਵਾ ਤਕਨਾਲੋਜੀਆਂ ਨੂੰ ਵੀ ਸਾਂਝਾ ਕੀਤਾ ਜਾਵੇਗਾ । ਦੋਵੇਂ ਸੰਸਥਾਵਾਂ ਸਥਿਰ ਅਤੇ ਜੈਵਿਕ ਖੇਤੀ ਖੇਤਰ ਵਿੱਚ ਅੰਤਰਰਾਸ਼ਟਰੀ ਇਮਦਾਦ ਨਾਲ ਸਾਂਝੇ ਖੋਜ ਪ੍ਰੋਜੈਕਟ ਲਾਗੂ ਕਰਨਗੀਆਂ । ਪੀ.ਏ.ਯੂ. ਦੇ ਵਾਈਸ ਚਾਂਸਲਰ ਸ਼੍ਰੀ ਸਰਵਜੀਤ ਸਿੰਘ ਆਈ ਏ ਐੱਸ ਕਮਿਸ਼ਨਰ ਖੇਤੀਬਾੜੀ ਅਤੇ ਕਿਸਾਨ ਭਲਾਈ, ਰਜਿਸਟਰਾਰ ਡਾ. ਸ਼ੰਮੀ ਕਪੂਰ ਨੇ ਡਾ. ਔਲਖ ਅਤੇ ਉਹਨਾਂ ਦੀ ਟੀਮ ਨੂੰ ਇਸ ਸਮਝੌਤੇ ਲਈ ਵਧਾਈ ਦਿੱਤੀ ।

Facebook Comments

Trending

Copyright © 2020 Ludhiana Live Media - All Rights Reserved.