Connect with us

ਪੰਜਾਬੀ

ਪਰਾਲੀ ਤੇ ਅਧਾਰਿਤ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਲਈ ਕੀਤਾ ਸਮਝੌਤਾ

Published

on

Agreement made for commercialization of straw based biogas plant technology

ਲੁਧਿਆਣਾ : PAU ਨੇ ਅੱਜ ਮੈਸਰਜ਼ ਗੈਸਕਨ ਇੰਜੀਨੀਅਰਜ਼ ਨਵੀਂ ਦਿੱਲੀ ਨਾਲ ਜ਼ਮੀਨ ਤੋਂ ਉੱਪਰ ਹਲਕੀ ਸਟੀਲ ਦੀ ਚਾਦਰ ਨਾਲ ਬਣੇ ਝੋਨੇ ਦੀ ਪਰਾਲੀ ਆਧਾਰਿਤ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਇੱਕ ਸਮਝੌਤੇ ਤੇ ਦਸਤਖਤ ਕੀਤੇ | ਇਸ ਤਕਨਾਲੋਜੀ ਦਾ ਵਿਕਾਸ ਆਈ.ਸੀ.ਏ.ਆਰ ਦੁਆਰਾ ਫੰਡ ਕੀਤੇ ਗਏ ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ ਵਿਸ਼ੇ ’ਤੇ ਆਲ ਇੰਡੀਆ ਕੋ-ਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਕੀਤਾ ਗਿਆ |

 ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਗੈਸਕਨ ਇੰਜਨੀਅਰਜ਼, ਜਨਕਪੁਰੀ, ਨਵੀਂ ਦਿੱਲੀ ਦੇ ਨੁਮਾਇੰਦੇ ਨੇ ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ਤੇ ਹਸਤਾਖਰ ਕੀਤੇ| ਸਮਝੌਤੇ ਦੇ ਅਨੁਸਾਰ ਪੀ.ਏ.ਯੂ. ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਸੰਬੰਧਿਤ ਫਰਮ ਨੂੰ ਦੇਸ਼ ਭਰ ਵਿੱਚ ਅਧਿਕਾਰ ਪ੍ਰਦਾਨ ਕਰਦੀ ਹੈ | ਡਾ. ਸੂਚ ਨੇ ਟੈਕਨਾਲੋਜੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੈਵਿਕ ਰਹਿੰਦ-ਖੂੰਹਦ ਨੂੰ ਇਸ ਬਾਇਓਗੈਸ ਪਲਾਂਟ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ |

Facebook Comments

Trending