Connect with us

ਪੰਜਾਬੀ

ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਦੋ ਫਰਮਾਂ ਨਾਲ ਕੀਤੀ ਸੰਧੀ

Published

on

Agreement entered into with two firms for commercialization of Janata Model Biogas Plant
ਲੁਧਿਆਣਾ : ਪੀਏਯੂ ਨੇ ਸੋਧੇ ਹੋਏ ਪੀਏਯੂ ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਲਈ ਸ਼੍ਰੀ ਨਾਇਬ ਸਿੰਘ ਨੇੜੇ ਸਰਕਾਰੀ ਸਕੂਲ ਕੰਮੇਆਣਾ, ਜ਼ਿਲ੍ਹਾ ਫਰੀਦਕੋਟ ਅਤੇ ਗਜ਼ਬ ਟਰੇਡਿੰਗ ਕੰਪਨੀ, ਪਿੰਡ ਢੀਂਗਰ, ਜ਼ਿਲ੍ਹਾ ਬਠਿੰਡਾ ਨਾਲ ਇੱਕ ਸੰਧੀ ’ਤੇ ਹਸਤਾਖਰ ਕੀਤੇ | ਇਹ ਬਾਇਓਗੈਸ ਤਕਨਾਲੋਜੀ ਨੂੰ ਭਾਰਤੀ ਖੇਤੀ ਖੋਜ ਪ੍ਰੀਸਦ ਵਲੋਂ ਫੰਡ ਕੀਤੇ ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ ’ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ  ਦੇ ਤਹਿਤ ਡਿਜਾਇਨ ਅਤੇ ਵਿਕਸਤ ਕੀਤਾ ਗਿਆ ਹੈ|
ਪੀ.ਏ.ਯੂ. ਦੇ ਨਿਰਦੇਸਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀ ਨਾਇਬ ਸਿੰਘ ਵੱਲੋਂ ਸਮਝੌਤੇ ਦੀਆਂ ਸਰਤਾਂ ’ਤੇ ਹਸਤਾਖਰ ਕੀਤੇ| ਸਮਝੌਤੇ ਦੇ ਅਨੁਸਾਰ, ਯੂਨੀਵਰਸਿਟੀ ਵਲੋਂ ਭਾਰਤ ਵਿੱਚ 25 ਘਣ ਮੀਟਰ/ਦਿਨ ਤੋਂ 500 ਘਣ ਮੀਟਰ/ਦਿਨ ਤੱਕ ਦੀ ਸਮਰੱਥਾ ਵਾਲੇ ਫਿਕਸਡ ਡੋਮ ਟਾਈਪ ਜਨਤਾ ਮਾਡਲ ਬਾਇਓਗੈਸ ਪਲਾਂਟ ਬਣਾਉਣ ਲਈ ਕੰਪਨੀ ਨੂੰ ਅਧਿਕਾਰਾਂ ਦਿੱਤੇ ਗਏ|
ਇਸ ਤਕਨੀਕ ਅਨੁਸਾਰ ਰਹਿੰਦ-ਖੂੰਹਦ ਜਿਵੇਂ ਪਸੂਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ ਨੂੰ ਥਰਮਲ ਕਾਰਜਾਂ ਲਈ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ| ਇਹ ਤਕਨਾਲੋਜੀ ਖਾਸ ਤੌਰ ’ਤੇ ਪੇਂਡੂ ਖੇਤਰ ਵਿੱਚ ਸਫਾਈ ਅਤੇ ਹਰੀ ਊਰਜਾ ਦੇ ਉਤਪਾਦਨ ਵਿੱਚ ਮਦਦ ਕਰਦੀ ਹੈ|
ਇਸ ਕਿਸਮ ਦੇ ਪਲਾਂਟ ਦੀ ਉਸਾਰੀ ਸੌਖੀ ਹੈ ਅਤੇ ਇਹ ਇੱਟਾਂ ਦਾ ਢਾਂਚਾ ਹੈ| ਇਹ ਡਿਜਾਈਨ ਦੇਸ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ|

Facebook Comments

Trending