Connect with us

ਅਪਰਾਧ

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੀਤੀ 18 ਲੱਖ ਰੁਪਏ ਦੀ ਧੋਖਾਧੜੀ, ਏਜੰਟ ਖਿਲਾਫ਼ ਮੁਕੱਦਮਾ ਦਰਜ

Published

on

Agent sued for defrauding Rs 18 lakh by sending girl to Canada

ਲੁਧਿਆਣਾ : ਲੁਧਿਆਣਾ ਦੇ ਦਸਮੇਸ਼ ਨਗਰ ਦੀ ਰਹਿਣ ਵਾਲੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਜਲੰਧਰ ਦੇ ਟ੍ਰੈਵਲ ਏਜੰਟ ਨੇ ਉਸ ਨਾਲ 18 ਲੱਖ ਰੁਪਏ ਦੀ ਧੋਖਾਧੜੀ ਕੀਤੀ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰ 5 ਦੀ ਪੁਲਿਸ ਨੇ ਦਸਮੇਸ਼ ਨਗਰ ਗਲੀ ਨੰ 12 ਦੇ ਰਹਿਣ ਵਾਲੇ ਲੜਕੀ ਦੇ ਪਿਤਾ ਲਖਬੀਰ ਸਿੰਘ ਦੇ ਬਿਆਨ ਉੱਪਰ ਪਿੰਡ ਬਕਾਪੁਰ ਤਹਿਸੀਲ ਫਿਲੌਰ ਜਲੰਧਰ ਦੇ ਵਾਸੀ ਟ੍ਰੈਵਲ ਏਜੰਟ ਵਿਜੈ ਕੁਮਾਰ ਦੇ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਲੁਧਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਲਖਬੀਰ ਸਿੰਘ ਨੇ ਦੱਸਿਆ ਕਿ ਸਾਲ ਦੀ ਸ਼ੁਰੂਆਤ ਵਿਚ ਉਸ ਨੇ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ। ਉਨ੍ਹਾਂ ਦੇ ਇਕ ਵਾਕਫ਼ ਵਿਅਕਤੀ ਨੇ ਵਿਜੇ ਕੁਮਾਰ ਦੀ ਦੱਸ ਪਾਈ ਅਤੇ ਆਖਿਆ ਕਿ ਉਹ ਬੜੀ ਆਸਾਨੀ ਨਾਲ ਕੈਨੇਡਾ ਦਾ ਵਰਕ ਪਰਮਿਟ ਅਤੇ ਵੀਜ਼ਾ ਲਗਵਾ ਦੇਵੇਗਾ। ਇਸ ਸਬੰਧੀ ਜਦ ਵਿਜੇ ਕੁਮਾਰ ਨਾਲ ਮੁਲਾਕਾਤ ਕੀਤੀ ਗਈ ਤਾਂ ਉਸ ਨੇ ਕੈਨੇਡਾ ਭੇਜਣ ਦੀ ਗੱਲ ਆ ਕੇ ਲਖਵੀਰ ਸਿੰਘ ਕੋਲੋਂ 18 ਲੱਖ ਰੁਪਏ ਦੀ ਰਕਮ ਹਾਸਲ ਕਰ ਲਏ।

ਬਾਅਦ ਵਿਚ ਮੁਲਜ਼ਮ ਨੇ ਨਾ ਤਾਂ ਲੜਕੀ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ। ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਤਫਤੀਸ਼ ਤੋਂ ਬਾਅਦ ਮੁਲਜ਼ਮ ਵਿਜੇ ਕੁਮਾਰ ਦੇ ਖਿਲਾਫ ਐੱਫ ਆਈ ਆਰ ਦਰਜ ਕਰ ਲਈ ਹੈ। ਜਾਂਚ ਅਧਿਕਾਰੀ ਕ੍ਰਿਸ਼ਨ ਲਾਲ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਮੁਲਜ਼ਮ ਵਿਜੇ ਕੁਮਾਰ ਨੂੰ ਗ੍ਰਿਫਤਾਰ ਕਰ ਲਵੇਗੀ।

Facebook Comments

Trending