ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ, ਲੁਧਿਆਣਾ ਦੇ ਵਿਦਿਆਰਥੀ ਅਗਮਜੋਤ ਸਿੰਘ ਜੱਸਲ ਨੇ 25ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿਚ ਪਹਿਲਾ ਸਥਾਨ ਹਾਸਲ ਕਰਕੇ ਸ਼ਾਨਦਾਰ ਸਫਲਤਾ ਹਾਸਲ ਕੀਤੀ। । ਇਹ ਚੈਂਪੀਅਨਸ਼ਿਪ ਹਾਲ ਹੀ ਵਿੱਚ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਲੁਧਿਆਣਾ ਵੱਲੋਂ ਲੈਜ਼ਰ ਵੈਲੀ, ਲੁਧਿਆਣਾ ਵਿਖੇ ਆਯੋਜਿਤ ਕੀਤੀ ਗਈ। । ਇੱਥੇ ਇਹ ਦੱਸਣਯੋਗ ਹੈ ਕਿ ਸਾਲ 2020 ਵਿੱਚ ਅਗਮਜੋਤ ਸਭ ਤੋਂ ਲੰਬੇ ਮੀਲ ਸਕੇਟਿੰਗ ਦਾ ਵਿਸ਼ਵ ਰਿਕਾਰਡ ਬਣਾਉਣ ਵਿੱਚ ਸਫਲ ਰਿਹਾ ਸੀ।
ਅਗਮਜੋਤ ਨੇ ਪਿਛਲੇ ਸਾਲ ਹੋਈ 24ਵੀਂ ਜ਼ਿਲ੍ਹਾ ਸਪੀਡ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਵੀ ਦੋ ਤਗਮੇ ਜਿੱਤੇ ਸਨ। ਉਸ ਨੇ ਕਵਾਰਡ ਰੇਸਿੰਗ 2021 ਵਿੱਚ ਦੋ ਚਾਂਦੀ ਦੇ ਤਗਮੇ ਵੀ ਜਿੱਤੇ। ਅਗਮਜੋਤ ਸਿੰਘ ਚਾਰ ਸਾਲਾਂ ਤੋਂ ਜਿੱਤ ਦੀ ਰਾਹ ‘ਤੇ ਹੈ। ਉਸਨੇ ਸਾਲ 2019 ਵਿੱਚ ਤਗਮੇ ਜਿੱਤਣੇ ਸ਼ੁਰੂ ਕੀਤੇ ਜਦੋਂ ਉਸਨੇ 22 ਵੀਂ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2020-2021 ਵਿੱਚ ਦੋ ਤਗਮੇ, ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ 23 ਵੀਂ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2020-2021 ਵਿੱਚ ਉਸਨੂੰ ਇੱਕ ਚਾਂਦੀ ਅਤੇ ਇੱਕ ਕਾਂਸੀ ਦਾ ਤਗਮਾ ਮਿਲਿਆ।