ਪੰਜਾਬੀ

ਲਗਾਤਾਰ ਚੋਥੀ ਵਾਰ ਚੋਣਾਂ ਜਿੱਤਣ ਤੋਂ ਬਾਅਦ ਬਲਦੇਵ ਸਿੰਘ ਵਾਲੀਆ ਨੇ ਪ੍ਰਧਾਨ ਦਾ ਚਾਰਜ ਸੰਭਾਲਿਆ

Published

on

ਲੁਧਿਆਣਾ : ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀ ਨਵੀਂ ਚੁਣੀ ਗਈ ਐਗਜੀਕਟਿਵ ਨੇ ਅੱਜ ਬਲਦੇਵ ਸਿੰਘ ਵਾਲੀਆ ਪ੍ਰਧਾਨ ਅਤੇ ਜਨਰਲ ਸਕੱਤਰ ਮਨਮੋਹਣ ਸਿੰਘ ਦੀ ਅਗਵਾਈ ਵਿੱਚ ਯੂਨੀਅਨ ਦੇ ਦਫ਼ਤਰ ਵਿੱਚ 2022-2024 ਲਈ ਕਾਰਜ ਭਾਗ ਸੰਭਾਲਿਆ । ਇਸ ਮੌਕੇ ਯੂਨੀਅਨ ਦੀ ਸਮੁੱਚੀ ਐਗਜੀਕੁਟਿਵ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੀ.ਏ.ਯੂ. ਦੇ ਮੁਲਾਜ਼ਮ ਹਾਜ਼ਰ ਸਨ ।

ਇਲੈਕਸ਼ਨ ਕਮੇਟੀ ਦੇ ਚੇਅਰਮੈਨ ਸ੍ਰ: ਬਲਬੀਰ ਸਿੰਘ ਨੇ ਆਪਣੀ ਪੂਰੀ ਕਮੇਟੀ ਨਾਲ ਯੂਨੀਅਨ ਦਫਤਰ ਪਹੁੰਚ ਕੇ ਨਵੇ ਚੁਣੇ ਅਹੁਦੇਦਾਰਾ ਨੂੰ ਰਸਮੀ ਤੋਰ ਤੇ ਯੂਨੀਅਨ ਦਫਤਰ ਦਾ ਚਾਰਜ਼ ਦਿਤਾ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਗਜੀਕਟਿਵ ਦੇ ਚੁਣੇ ਪ੍ਰਧਾਨ ਬਲਦੇਵ ਵਾਲੀਆ ਨੇ ਦੱਸਿਆ ਕਿ ਪੀ.ਏ.ਯੂ. ਮੁਲਾਜ਼ਮਾਂ ਦਾ ਜਿੱਤੀ ਹੋਈ ਟੀਮ ਨੂੰ ਵਧਾਈਆਂ ਦੇਣ ਵਾਲਿਆਂ ਦਾ ਆਉਣਾ-ਜਾਣਾ ਲੱਗਿਆ ਰਿਹਾ । ਉਨ੍ਹਾਂ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਹਾਜ਼ਰ ਮੁਲਾਜ਼ਮਾਂ ਨੂੰ ਭਰੋਸਾ ਦਵਾਇਆ ।

ਉਨ੍ਹਾਂ ਨੇ ਕਿਹਾ ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਸਮੁੱਚੇ ਮੁਲਾਜ਼ਮਾਂ ਦੇ ਸਹਿਯੋਗ ਨਾਲ ਆਪਣੇ ਟੀਚਿਆਂ ਨੂੰ ਪੂਰਾ ਕਰਾਂਗੇ। ਸਾਰੇ ਮਨਿਸਟੀਰੀਅਲ/ਟੈਕਨੀਕਲ (ਲੈਬ/ਇੰਜਨੀਰਿੰਗ / ਫੀਲਡ) ਸਟਾਫ ਅਤੇ ਹੋਰ ਮੁਲਾਜ਼ਮਾਂ ਦੀਆਂ ਤਰੱਕੀ ਦੀਆਂ ਖਾਲੀ ਅਸਾਮੀਆਂ ਪਹਿਲ ਦੇ ਅਧਾਰ ਤੇ ਭਰਵਾਉਣੀਆਂ, 01.01.2004 ਬਾਅਦ ਯੂਨੀਵਰਸਿਟੀ ਵਿੱਚ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਨਾ। ਇਸ ਤੋਂ ਇਲਾਵਾ ਟੈਕਨੀਕਲ ਸਟਾਫ਼ ਦੀ ਤਰੱਕੀ ਦਾ ਸਮਾਂ ਘਟਾਉਣਾ, ਸਟੋਰ ਕੀਪਰਾਂ ਦੇ ਬਕਾਏ ਦੀ ਅਦਾਇਗੀ, ਏ.ਐਸ.ਆਈ ਦੀ ਏ.ਐਫ.ਓ ਦੀ ਪ੍ਰਮੋਸ਼ਨ ਲਈ ਪੋਸਟਾਂ ਵਧਾਉਣੀਆਂ ਤੇ ਕੁਆਲੀਫਕੇਸ਼ਨ ਤੇ ਤਜ਼ਰਬਾ ਘੱਟ ਕਰਵਾਉਣਾ ਆਦਿ ।

Facebook Comments

Trending

Copyright © 2020 Ludhiana Live Media - All Rights Reserved.