ਪੰਜਾਬੀ

ਟਿਕਟ ਕੱਟੇ ਜਾਣ ਤੋਂ ਸਤਵਿੰਦਰ ਬਿੱਟੀ ਨੇ ਕਾਂਗਰਸ ਖ਼ਿਲਾਫ਼ ਖੋਲ੍ਹਿਆ ਮੋਰਚਾ

Published

on

ਸਾਹਨੇਵਾਲ (ਲੁਧਿਆਣਾ ) :   ਕਾਂਗਰਸ ਪਾਰਟੀ ਵੱਲੋਂ ਸਾਹਨੇਵਾਲ ਤੋਂ ਸਾਬਕਾ ਉਮੀਦਵਾਰ ਸਤਵਿੰਦਰ ਬਿੱਟੀ ਨੇ ਕਿਹਾ ਕਿ ਸਾਡਾ ਪਰਿਵਾਰ ਕੱਟੜ ਕਾਂਗਰਸੀ ਹੈ ਅਤੇ ਅਸੀਂ ਪਿਛਲੇ 70 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਾਂ। ਉਨ੍ਹਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਕੁਝ ਆਂਕੜਿਆਂ ਦੇ ਫ਼ਰਕ ਕਾਰਨ ਪਾਰਟੀ ਨੂੰ ਹਾਰ ਮਿਲੀ ਸੀ ਅਤੇ ਫਿਰ ਵੀ 5 ਸਾਲਾਂ ’ਚ ਮੈਂ ਆਪਣੇ ਹਲਕੇ ’ਚ ਬਹੁਤ ਲਗਨ ਨਾਲ ਕੰਮ ਕੀਤਾ।

ਸਾਹਨੇਵਾਲ ਤੋਂ ਮੌਜੂਦਾ ਉਮੀਦਵਾਰ ਬੀਬੀ ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਟਿਕਟ ਦਿੱਤੇ ਜਾਣ ’ਤੇ ਵੀ ਸਤਵਿੰਦਰ ਬਿੱਟੀ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਚੁਣੌਤੀ ਦਿੱਤੀ ਕਿ ਪਾਰਟੀ ਨੂੰ ਵਿਕਰਮ ਅਤੇ ਮੇਰਾ ਬਾਇਓਡਾਟਾ ਵੇਖਣਾ ਚਾਹੀਦਾ ਹੈ ਅਤੇ ਫਿਰ ਸਾਰਾ ਕੁਝ ਸਾਫ਼ ਹੋ ਜਾਵੇਗਾ ਕਿ ਅਕਾਲੀਆਂ ਖ਼ਿਲਾਫ਼ ਵਿਕਰਮ ਨੇ ਕਿੰਨੀਆਂ ਕੁ ਲੜਾਈਆਂ ਲੜੀਆਂ ਹਨ।

ਬਿੱਟੀ ਨੇ ਕਿਹਾ ਕਿ ਅਕਾਲੀ ਦਲ ਤਾਂ ਚਾਹੁੰਦਾ ਹੈ ਕਿ ਕਾਂਗਰਸ ਦਾ ਕੋਈ ਕਮਜ਼ੋਰ ਉਮੀਦਵਾਰ ਖੜ੍ਹਾ ਕੀਤਾ ਜਾਵੇ ਤਾਂ ਜੋ ਸਾਨੂੰ ਬਿਨ੍ਹਾਂ ਲੜਾਈ ਲੜੇ ਜਿੱਤ ਮਿਲ ਸਕੇ ਅਤੇ ਸਾਡੀ ਸਰਕਾਰ ਬਣ ਸਕੇ। ਸਾਡਾ ਹਲਕਾ ਅਕਾਲੀਆਂ ਦੇ ਗੜ੍ਹ ’ਚੋਂ ਨਿਕਲਣਾ ਚਾਹੁੰਦਾ ਹੈ ਪਰ ਜਿੱਥੋਂ ਤੱਕ ਮੇਰਾ ਕਹਿਣਾ ਹੈ ਅਜਿਹੇ ਕਮਜ਼ੋਰ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਮਤਲਬ ਕਾਂਗਰਸ ਅਤੇ ਅਕਾਲੀਆਂ ਦੀ ਮਿਲੀਭੁਗਤ ਹੋ ਸਕਦੀ ਹੈ।

ਬਿੱਟੀ ਨੇ ਆਪਣੇ ਅਗਲੇ ਫ਼ੈਸਲੇ ਦੀ ਇੱਛਾ ਜ਼ਾਹਿਰ ਕਰਦਿਆਂ ਕਿਹਾ ਕਿ ਜਲਦ ਹੀ ਪਾਰਟੀ ਕਾਰਕੁਨਾਂ ਨਾਲ ਬੈਠਕ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਬੀਤੇ ਦਿਨ ਪਾਰਟੀ ਵਰਕਰਾਂ ਵੱਲੋਂ ਬੈਠਕ ‘ਚ ਸਤਵਿੰਦਰ ਬਿੱਟੀ ਨੂੰ ਆਜ਼ਾਦ ਚੋਣ ਲੜਨ ਦੀ ਸਲਾਹ ਵੀ ਦਿੱਤੀ ਗਈ।

Facebook Comments

Trending

Copyright © 2020 Ludhiana Live Media - All Rights Reserved.