Connect with us

ਪੰਜਾਬ ਨਿਊਜ਼

ਵਿਰੋਧ ਤੋਂ ਬਾਅਦ DGP ਗੁਪਤਾ ਨੇ ਆਪਣੇ ਬਿਆਨ ਤੇ ਜਤਾਇਆ ਪਛਤਾਵਾ

Published

on

ਪੰਜਾਬ ਦੇ DGP ਦਿਨਕਰ ਗੁਪਤਾ ਵਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਲੈਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਪੰਜਾਬ ਭਰ ਵਿੱਚ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹੁਣ DGP ਗੁਪਤਾ ਨੇ ਟਵੀਟ ਕਰਕੇ ਇਸ ਤੇ ਪਛਤਾਵਾ ਜ਼ਾਹਿਰ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ, ਜੇਕਰ ਮੇਰੇ ਵਲੋਂ ਦਿੱਤੇ ਕਿਸੇ ਬਿਆਨ ਨਾਲ ਸੂਬੇ ਦੇ ਲੋਕਾਂ ਨੂੰ ਠੇਸ ਪਹੁੰਚੀ ਹੈ ਤਾਂ ਆਪਣੀ ਇਮਾਨਦਾਰੀ ਨਾਲ ਪਛਤਾਵਾ ਜ਼ਾਹਿਰ ਕਰਦਾ ਹਾਂ ਕਿਉਂਕਿ ਮੇਰਾ ਅਜਿਹਾ ਕੋਈ ਮਕਸਦ ਨਹੀਂ ਸੀ। ਮੈਂ ਪੰਜਾਬ ‘ਚ ਸਿਰਫ ਇੱਕ ਸੁਰੱਖਿਅਤ ਤੇ ਸ਼ਾਂਤੀਪੂਰਣ ਮਾਹੌਲ ਨੂੰ ਯਕੀਨੀ ਬਨਾਉਣਾ ਚਾਹੁੰਦਾ ਸੀ, ਜੋ ਹਰ ਨਾਗਰਿਕਦੀ ਖੁਸ਼ਹਾਲੀ ਲਈ ਜ਼ਰੂਰੀ ਹੈ।

ਦੱਸ ਦਈਏ ਕਿ DGP ਦਿਨਕਰ ਗੁਪਤਾ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਪਾਕਿਸਤਾਨ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 6 ਘੰਟੇ ਵਿੱਚ ਅੱਤਵਾਦੀ ਬਣਾਇਆ ਜਾ ਸਕਦਾ ਹੈ।

Facebook Comments

Trending