Connect with us

ਪੰਜਾਬੀ

ਪੇਪਰ ਲੀਕ ਦੀ ਘਟਨਾ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਖ਼ਤੀ, ਚੁੱਕੇ ਇਹ ਕਦਮ

Published

on

After the paper leak incident, the Punjab School Education Board has taken these steps

ਲੁਧਿਆਣਾ : ਪਿਛਲੇ ਦਿਨੀਂ 12ਵੀਂ ਕਲਾਸ ਦੇ ਅੰਗਰੇਜ਼ੀ ਵਿਸ਼ੇ ਦੇ ਪ੍ਰਸ਼ਨ ਪੱਤਰ ਲੀਕ ਹੋ ਜਾਣ ਦੇ ਮਾਮਲੇ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੱਖ-ਵੱਖ ਅਹਤਿਆਤੀ ਕਦਮ ਚੁੱਕੇ ਜਾ ਰਹੇ ਹਨ। ਬੋਰਡ ਵੱਲੋਂ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਸੋਮਵਾਰ ਸਵੇਰੇ ਬੈਂਕ ਖੁੱਲ੍ਹਦੇ ਹੀ ਬੈਂਕ ਦੇ ਸੇਫ ਰੂਮ ‘ਚ ਰੱਖੇ ਪ੍ਰਸ਼ਨ ਪੰਨਿਆਂ ਦੇ ਪੈਕੇਟ ਅਤੇ ਉਨ੍ਹਾਂ ’ਤੇ ਲੱਗੀ ਸੀਲ ਦੀ ਜਾਂਚ ਕਰਨਗੇ ਤੇ ਸਭ ਕੁਝ ਸਹੀ ਹੋਣ ਦੀ ਪੁਸ਼ਟੀ ਕਰਨਗੇ।

ਇਹ ਕੰਮ ਪੂਰਾ ਕਰਨ ਉਪਰੰਤ ਉਹ ਇਸ ਦੀ ਸੂਚਨਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣਗੇ। ਉਥੇ ਹੀ ਦੂਜੇ ਪਾਸੇ ਬੋਰਡ ਵੱਲੋਂ ਸੂਬੇ ਭਰ ਦੇ ਲਗਭਗ 70 ਫ਼ੀਸਦੀ ਪ੍ਰਿੰਸੀਪਲਾਂ ਦੀ ਡਿਊਟੀ ਬਤੌਰ ਆਬਜ਼ਰਵਰ ਲਾਈ ਗਈ ਹੈ। ਇਹ ਪ੍ਰਿੰਸੀਪਲ ਸਬੰਧਤ ਪ੍ਰੀਖਿਆ ਕੇਂਦਰ ’ਤੇ ਜਾ ਕੇ ਬਤੌਰ ਆਬਜ਼ਰਵਰ ਡਿਊਟੀ ਦੇਣਗੇ। ਉਥੇ ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਡਰ ਦੀ 8ਵੀਂ ਕਲਾਸ ਦੀਆਂ ਪ੍ਰੀਖਿਆਵਾਂ ਸ਼ਨੀਵਾਰ ਤੋਂ ਸ਼ੁਰੂ ਹੋ ਗਈਆਂ ਹਨ।

Facebook Comments

Trending