ਪੰਜਾਬ ਨਿਊਜ਼

ਸਾਬਕਾ ਕੈਬਨਿਟ ਮੰਤਰੀ ਦਾ ਨਾਂ ਚਰਚਾ ‘ਚ ਆਉਣ ਮਗਰੋਂ ਕਈ ਨਜ਼ਦੀਕੀ ਕਾਂਗਰਸੀ ਅੰਡਰ ਗਰਾਊਂਡ

Published

on

ਲੁਧਿਆਣਾ : ਅਨਾਜ ਮੰਡੀ ’ਚ ਟਰਾਂਪੋਰਟੇਸ਼ਨ ਟੈਂਡਰ ਘਪਲੇ ’ਚ ਸਾਬਕਾ ਕੈਬਨਿਟ ਮੰਤਰੀ ਦਾ ਨਾਂ ਚਰਚਾ ’ਚ ਆਉਣ ਤੋਂ ਬਾਅਦ ਨਜ਼ਦੀਕ ਰਹੇ ਕਾਂਗਰਸੀ ਅੰਡਰ ਗਰਾਊਂਡ ਵੀ ਹੋ ਗਏ ਹਨ ਤਾਂ ਜੋ ਵਿਜੀਲੈਂਸ ਉਨ੍ਹਾਂ ਤੱਕ ਨਾਂ ਪੁੱਜ ਸਕੇ। ਇਸ ਤੋਂ ਇਲਾਵਾ ਕਈ ਨਜ਼ਦੀਕੀ ਵੀ ਗ੍ਰਿਫ਼ਤਾਰ ਕੀਤੇ ਗਏ। ਕੰਟ੍ਰੈਕਟਰ ਤੇਲੂ ਰਾਮ ਨੇ ਵਿਜੀਲੈਂਸ ਦੇ ਸਾਹਮਣੇ ਕਈ ਰਾਜ਼ ਉਗਲੇ ਹਨ।

ਤੇਲੂ ਰਾਮ ਦਾ 3 ਦਿਨ ਦਾ ਪੁਲਸ ਰਿਮਾਂਡ ਖ਼ਤਮ ਹੋ ਰਿਹਾ ਹੈ। ਅੱਜ ਸ਼ਨੀਵਾਰ ਨੂੰ ਉਸ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ ਅਤੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਅੱਗੇ ਦੀ ਪੁੱਛਗਿੱਛ ਹੋ ਸਕੇ। ਦਰਅਸਲ ਵਿਜੀਲੈਂਸ ਵਿਭਾਗ ਨੇ ਹੁਣ ਤੱਕ ਇਸ ਮਾਮਲੇ ’ਚ 4 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲੂ ਰਾਮ ਦੇ ਜ਼ਰੀਏ 25 ਤੋਂ 30 ਕਰੋੜ ਦਾ ਲੈਣ-ਦੇਣ ਹੋਇਆ ਹੈ।

ਹੁਣ ਵਿਜੀਲੈਂਸ ਇਹ ਜਾਂਚ ਕਰਨ ’ਚ ਜੁੱਟੀ ਹੈ ਕਿ ਕਰੋੜਾਂ ਦਾ ਲੈਣ-ਦੇਣ ਹੋਇਆ ਹੈ, ਉਹ ਕਿੱਥੇ-ਕਿੱਥੇ ਦਿੱਤੇ ਗਏ ਹਨ। ਇਸ ਲੈਣ-ਦੇਣ ਦੇ ਚੱਕਰ ’ਚ ਵਿਜੀਲੈਂਸ ਦੇ ਰਾਡਾਰ ’ਤੇ ਕਈ ਨੇਤਾ ਅਤੇ ਅਧਿਕਾਰੀ ਆ ਗਏ ਹਨ। ਭਾਵੇਂ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਹੜਤਾਲ ਵੀ ਕੀਤੀ ਸੀ ਪਰ ਉਨ੍ਹਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਇਸ ਬਾਰੇ ਐੱਸ. ਐੱਸ. ਪੀ. ਵਿਜੀਲੈਂਸ ਰਵਿੰਦਰਪਾਲ ਸੰਧੂ ਦਾ ਕਹਿਣਾ ਹੈ ਕਿ ਮੀਨੂ ਮਲਹੋਤਰਾ ਦੀ ਭਾਲ ਕੀਤੀ ਜਾ ਰਹੀ ਹੈ। ਤੇਲੂ ਰਾਮ ਨੂੰ ਸ਼ਨੀਵਾਰ ਨੂੰ ਦੁਬਾਰਾ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਉਸ ਤੋਂ ਪੁੱਛਗਿੱਛ ਵਿਚ ਬਹੁਤ ਕੁੱਝ ਸਾਹਮਣੇ ਆਇਆ ਹੈ। ਜਿਵੇਂ-ਜਿਵੇਂ ਤੱਥ ਸਾਹਮਣੇ ਆਉਂਦੇ ਜਾਣਗੇ, ਉਸੇ ਹਿਸਾਬ ਨਾਲ ਜਾਂਚ ਅੱਗੇ ਵਧਦੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.