ਪੰਜਾਬੀ

ਮੁਲਾਕਾਤ ਪਿੱਛੋਂ ਹਵਾਲਾਤੀ ਦੇ ਕਬਜ਼ੇ ’ਚੋਂ ਚਰਸ ਬਰਾਮਦ, ਜੇਲ੍ਹ ‘ਚੋਂ ਇਕ ਚਾਰਜਰ ਤੇ ਤਿੰਨ ਮੋਬਾਈਲ ਫ਼ੋਨ ਮਿਲੇ

Published

on

ਲੁਧਿਆਣਾ : ਮਾਂ ਨਾਲ ਮੁਲਾਕਾਤ ਕਰ ਕੇ ਜੇਲ੍ਹ ਅੰਦਰ ਵਾਪਸ ਆ ਰਹੇ ਹਵਾਲਾਤੀ ਦੇ ਕਬਜ਼ੇ ਵਿੱਚੋਂ ਚਰਸ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਇੰਦਰਪ੍ਰੀਤ ਸਿੰਘ ਦੀ ਸ਼ਕਿਾਇਤ ਤੇ ਹਵਾਲਾਤੀ ਕੁਲਦੀਪ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਨੇ ਦੱਸਿਆ ਕਿ ਸਾਢੇ ਗਿਆਰਾਂ ਵਜੇ ਦੇ ਕਰੀਬ ਹਵਾਲਾਤੀ ਕੁਲਦੀਪ ਸਿੰਘ ਆਪਣੀ ਮਾਤਾ ਹਰਭਜਨ ਕੌਰ ਨਾਲ ਮੁਲਾਕਾਤ ਕਰਕੇ ਜੇਲ੍ਹ ਅੰਦਰ ਦਾਖਲ ਹੋਇਆ। ਇਸੇ ਦੌਰਾਨ ਜਦ ਤਲਾਸ਼ੀ ਲਈ ਗਈ ਤਾਂ ਮੁਲਜ਼ਮ ਦੀ ਪਹਿਨੀ ਹੋਈ ਜੈਕਟ ਦੀ ਸੱਜੀ ਜੇਬ ਚੋਂ 8.5 ਗ੍ਰਾਮ ਚਰਸ ਬਰਾਮਦ ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.