Connect with us

ਅਪਰਾਧ

ਆਪਣੇ ਹੀ ਬੱਚੇ ਅਗਵਾ ਕਰ ਕੇ ਪਤੀ ਕੋਲੋਂ ਮੰਗੀ ਦੋ ਕਰੋੜ ਦੀ ਫਿਰੌਤੀ

Published

on

After abducting her own child, she demanded a ransom of two crores from her husband

ਲੁਧਿਆਣਾ : ਘਰੇਲੂ ਵਿਵਾਦ ਦੇ ਚਲਦੇ ਆਪਣੇ ਹੀ ਬੱਚਿਆਂ ਨੂੰ ਅਗਵਾ ਕਰ ਕੇ ਇੱਕ ਮਾਂ ਨੇ ਆਪਣੇ ਹੀ ਪਤੀ ਦੇ ਪਰਿਵਾਰ ਕੋਲੋਂ ਦੋ ਕਰੋੜ ਰੁਪਏ ਦੀ ਫਿਰੌਤੀ ਮੰਗ ਲਈ। ਇਸ ਸੰਨਸਨੀਖੇਜ਼ ਮਾਮਲੇ ਵਿੱਚ ਰਿਸ਼ੀ ਨਗਰ ਵਾਸੀ ਤਰਸੇਮ ਲਾਲ ਜੈਨ ਦੇ ਬਿਆਨ ’ਤੇ ਥਾਣਾ ਪੀਏਯੂ ਪੁਲਿਸ ਨੇ ਰਾਜਸਥਾਨ ਦੀ ਰਹਿਣ ਵਾਲੀ ਪ੍ਰੀਤੀ ਬਾਂਸਲ ਅਤੇ ਉਸ ਦੇ ਪਿਤਾ ਮਹਾਂਵੀਰ ਪ੍ਰਸ਼ਾਦ ਜੈਨ ਖ਼ਿਲਾਫ਼ ਪਰਚਾ ਦਰਜ ਕਰ ਦਿੱਤਾ ਹੈ।

ਸ਼ਿਕਾਇਤਕਰਤਾ ਤਰਸੇਮ ਲਾਲ ਜੈਨ ਮੁਤਾਬਿਕ ਉਸ ਦੇ ਪੁੱਤਰ ਦੀਪਕ ਬਾਂਸਲ ਦਾ ਵਿਆਹ ਕਰੀਬ 10 ਸਾਲ ਪਹਿਲਾਂ ਸਿਵਾਏ ਮਾਧਵਪੁਰ ਰਾਜਸਥਾਨ ਦੀ ਰਹਿਣ ਵਾਲੀ ਪ੍ਰੀਤੀ ਬਾਂਸਲ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੀਪਕ ਅਤੇ ਪ੍ਰੀਤੀ ਦੇ ਘਰ ਇੱਕ ਬੇਟਾ ਅਤੇ ਬੇਟੀ ਪੈਦਾ ਹੋਏ। ਕੁਝ ਸਮੇਂ ਬਾਅਦ ਹੀ ਪਤੀ-ਪਤਨੀ ਵਿਚ ਘਰੇਲੂ ਵਿਵਾਦ ਕਾਰਣ ਦੋਵਾਂ ਨੇ ਸਹਿਮਤੀ ਨਾਲ ਪੰਜ ਸਾਲ ਪਹਿਲਾਂ ਤਲਾਕ ਲੈ ਲਿਆ। ਤਲਾਕ ਮਗਰੋਂ ਕਾਨੂੰਨੀ ਤੌਰ ’ਤੇ ਦੋਵੇਂ ਬੱਚੇ ਦੀਪਕ ਬਾਂਸਲ ਕੋਲ ਹੀ ਰਹਿੰਦੇ ਸਨ।

ਥੋੜ੍ਹਾ ਸਮਾਂ ਵੱਖ ਰਹਿਣ ਮਗਰੋਂ ਪ੍ਰੀਤੀ ਬਾਂਸਲ ਨੇ ਸਾਜ਼ਿਸ਼ ਤਹਿਤ ਪਹਿਲੇ ਪਤੀ ਦੀਪਕ ਬਾਂਸਲ ਨਾਲ ਦੁਬਾਰਾ ਵਿਆਹ ਕਰ ਲਿਆ ਅਤੇ ਇਸ ਦੌਰਾਨ ਦੀਪਕ ਬਾਂਸਲ ਵਿਦੇਸ਼ ਚਲਾ ਗਿਆ। ਆਪਣੀ ਸਾਜ਼ਿਸ਼ ਨੂੰ ਅੰਜਾਮ ਤੱਕ ਪਹੁੰਚਾਉਂਦੇ ਹੋਏ ਪ੍ਰੀਤੀ ਬਾਂਸਲ ਮੁੱਦਈ ਕੋਲੋਂ ਦੋਵੇਂ ਬੱਚੇ ਲੈ ਕੇ ਬਹਾਨੇ ਨਾਲ ਰਾਜਸਥਾਨ ਚਲੀ ਗਈ ਅਤੇ ਬੱਚਿਆਂ ਬਦਲੇ ਆਪਣੇ ਸਹੁਰੇ ਕੋਲੋਂ ਦੋ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ। ਉਕਤ ਮਾਮਲੇ ਵਿੱਚ ਮੁੱਦਈ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਦੀ ਪੜਤਾਲ ਮਗਰੋਂ ਪੁਲਿਸ ਨੇ ਪ੍ਰੀਤੀ ਬਾਂਸਲ ਅਤੇ ਉਸ ਦੇ ਪਿਤਾ ਮਹਾਂਵੀਰ ਪ੍ਰਸ਼ਾਦ ਜੈਨ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

Facebook Comments

Trending