ਲੁਧਿਆਣਾ : ਨੇਤਰਹੀਣਾਂ ਦੇ ਅਧਿਆਪਕਾਂ ਲਈ ਸਿਖਲਾਈ ਕੇਂਦਰ, ਬਰੇਲ ਭਵਨ, ਜਮਾਲਪੁਰ ਵਿਖੇ ਦੋ ਸਾਲਾ ਕੋਰਸ ਲਈ ਦਾਖਲਾ ਪ੍ਰਕਿਰਿਆ ਜਾਰੀ ਹੈ. ਡਿਪਲੋਮਾ ਇਨ ਸਪੈਸ਼ਲ ਐਜੂਕੇਸ਼ਨ (ਵਿਜ਼ੂਅਲ ਇੰਮਪੇਅਰਮੈਂਟ) ‘ਚ ਹੁਣ ਉਮੀਦਵਾਰ 15 ਜੁਲਾਈ ਤੱਕ ਦਾਖ਼ਲਾ ਲੈ ਸਕਦੇ ਹਨ। ਸਿਖਲਾਈ ਕੇਂਦਰ ਦੇ ਕੋਰਸ ਕੁਆਰਡੀਨੇਟਰ ਸ੍ਰੀ ਤਰੁਣ ਅਗਰਵਾਲ ਨੇ ਦੱਸਿਆ ਕਿ ਉਪਰੋਕਤ ਕੋਰਸ ਲਈ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ, ਪਿਛੜੀ ਸ਼੍ਰੇਣੀ ਅਤੇ ਦਿਵਿਯਾਂਗ ਉਮੀਦਵਾਰਾਂ ਲਈ ਸੀਟਾਂ ਖਾਲੀ ਪਈਆਂ ਹਨ।
ਉਨ੍ਹਾਂ ਇਸ ਕੋਰਸ ਦੇ ਲਾਭ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਪ੍ਰਾਇਮਰੀ ਅਧਿਆਪਕ ਲਈ ਈ.ਟੀ.ਟੀ. ਅਤੇ ਜੇ.ਬੀ.ਟੀ. ਕੋਰਸ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਇਹ ਡਿਪਲੋਮਾ ਕਰਨ ਉਪਰੰਤ ਸਰਕਾਰੀ ਸਪੈਸ਼ਲ ਸਕੂਲ, ਆਮ ਸਰਕਾਰੀ ਸਕੂਲ, ਵਿਦੇਸ਼ਾਂ ਵਿੱਚ, ਗੈਰ ਸਰਕਾਰੀ ਸੰਗਠਨਾਂ ਅਤੇ ਸੰਸਥਾਵਾਂ ਵਿੱਚ, ਨਵੋਦਿਆ ਅਤੇ ਕੇਂਦਰੀ ਵਿਦਿਆਲਿਆ ਵਿੱਚ ਵੀ ਅਧਿਆਪਕ ਦੀ ਨੌਕਰੀ ਲਈ ਜਾ ਸਕਦੀ ਹੈ। ਇਸ 2 ਸਾਲਾ ਕੋਰਸ ਲਈ ਉਮੀਦਵਾਰ 12ਵੀਂ ਪਾਸ 50 ਫੀਸਦ ਅੰਕ, ਐਸ.ਸੀ. ਦਿਵਯਾਂਗ 45 ਫੀਸਦ ਹੋਵੇ।