Connect with us

ਪੰਜਾਬੀ

ਭਾਰਤੀ ਸੰਵਿਧਾਨ ਦਾ ਅਪਮਾਨ ਕਰਨ ਖਿਲਾਫ਼ ਪ੍ਰਸ਼ਾਸ਼ਨ ਆਪ ਆਗੂ ਤੇ ਮਾਮਲਾ ਕਰੇ ਦਰਜ : ਲਵ ਦਾਵਿ੍ੜ

Published

on

Administration should file case against leader for insulting Indian Constitution: Love David

ਲੁਧਿਆਣਾ : ਭਾਰਤ ਦੇਸ਼ ਵਿਚ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਉਨ੍ਹਾਂ ਦੇ ਲਿਖੇ ਹੋਏ ਸੰਵਿਧਾਨ ਦਾ ਅਪਮਾਨ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਵਾਧਸ ਦੇ ਰਾਸ਼ਟਰੀ ਯੂਥ ਵਿੰਗ ਦੇ ਪ੍ਰਧਾਨ ਲਵ ਦਾਵਿ੍ੜ ਵਲੋਂ ਆਮ ਆਦਮੀ ਪਾਰਟੀ ਦੀ ਆਗੂ ਤੇ ਗਾਇਕਾ ਗਗਨ ਅਨਮੋਲ ਮਾਨ ਦੇ ਉਸ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਕੀਤਾ ਗਿਆ ਜਿਸ ਵਿਚ ਆਪ ਆਗੂ ਗਗਨ ਮਾਨ ਨੇ ਕਿਹਾ ਕਿ ਪਤਾ ਨਹੀਂ ਕਿਸ ਤਰ੍ਹਾਂ ਦਾ ਗ਼ਲਤ ਸੰਵਿਧਾਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਸਦੀਆਂ ਤੋਂ ਗੁਲਾਮੀ ਤੋਂ ਬਦਤਰ ਦੀ ਜਿੰਦਗੀ ਬਤੀਤ ਕਰ ਰਹੇ ਇਸ ਦੇਸ਼ ਦੇ ਮੂਲਨਿਵਾਸੀਆਂ ਨੂੰ ਬਰਾਬਰ ਦੇ ਹੱਕ ਲੈ ਕੇ ਦਿੱਤੇ ਤੇ ਡਾ. ਭੀਮ ਰਾਓ ਅੰਬੇਡਕਰ ਜੀ ਕੋਲ 32 ਡਿਗਰੀਆਂ ਤੇ ਉਨ੍ਹਾਂ ਨੂੰ ਕਈ ਭਾਸ਼ਾਵਾ ਦਾ ਗਿਆਨ ਸੀ ਤੇ ਜਿਸ ਕਰਕੇ ਉਨ੍ਹਾਂ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਆਪ ਆਗੂ ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਇਸ ਦੇਸ਼ ਵਿਚ ਕਿਸੇ ਵੀ ਵਿਅਕਤੀ ਨੇ ਔਰਤਾਂ ਨੂੰ ਬਰਾਬਰੀ ਦੇ ਹੱਕ ਲੈ ਦੇ ਦਿੱਤੇ ਹਨ ਉਹ ਸਿਰਫ਼ ਤੇ ਸਿਰਫ਼ ਬਾਬਾ ਸਾਹਿਬ ਨੇ ਹੀ ਲੈ ਕੇ ਦਿੱਤੇ ਹਨ ਅਤੇ ਗਗਨ ਮਾਨ ਜਿਹੜੀ ਅੱਜ ਲੀਡਰੀ ਕਰ ਰਹੀ ਹੈ ਉਹ ਵੀ ਬਾਬਾ ਸਾਹਿਬ ਦੀ ਬਦੌਲਤ ਹੈ ਜੇਕਰ ਬਾਬਾ ਸਾਹਿਬ ਸੰਵਿਧਾਨ ਦੀ ਰਚਨਾ ਨਾ ਕਰਦੇ ਤਾਂ ਔਰਤਾਂ ਅੱਜ ਵੀ ਗੁਲਾਮੀ ਦੀ ਜੀਵਨ ਬਤੀਤ ਕਰ ਰਹੀਆਂ ਹੁੰਦੀਆਂ। ਉਨ੍ਹਾਂ ਕਿਹਾ ਕਿ ਸੰਵਿਧਾਨ ਬਾਰੇ ਅਪਸ਼ਬਦ ਬੋਲ ਕੇ ਆਪ ਆਗੂ ਨੇ ਆਪਣੀ ਤੇ ਆਪਣੀ ਪਾਰਟੀ ਦੀ ਮਾੜੀ ਮਾਨਸਿਕਤਾ ਨੂੰ ਬਿਆਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦਲਿਤਾਂ ਤੇ ਬਾਬਾ ਸਾਹਿਬ ਬਾਰੇ ਕਿਸ ਤਰ੍ਹਾਂ ਦੀ ਵਿਚਾਰਧਾਰਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਜ਼ਾਦ ਭਾਰਤ ਵਿਚ ਬਾਬਾ ਸਾਹਿਬ ਤੇ ਭਾਰਤੀ ਸੰਵਿਧਾਨ ਬਾਰੇ ਇਕ ਵੀ ਸ਼ਬਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Facebook Comments

Advertisement

Trending