ਇੰਡੀਆ ਨਿਊਜ਼

BJP ਨੂੰ ਲੱਗਿਆ ਵੱਡਾ ਝਟਕਾ, ਅਦਾਕਾਰਾ ਸ਼ਰਾਬੰਤੀ ਚੈਟਰਜੀ ਨੇ ਦਿੱਤਾ ਅਸਤੀਫ਼ਾ

Published

on

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਉਸ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋਈ ਬੰਗਾਲੀ ਫਿਲਮ ਅਦਾਕਾਰਾ ਸ਼ਰਾਬੰਤੀ ਚੈਟਰਜੀ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ‘ਤੇ ਬੰਗਾਲ ਦੇ ਪ੍ਰਤੀ BJP ਵਿੱਚ ਗੰਭੀਰਤਾ ਤੇ ਲੋਕਾਂ ਦੇ ਕਲਿਆਣ ਕਰਨ ਦੀ ਭਾਵਨਾ ਨੂੰ ਨਾ ਸਮਝਣ ਦਾ ਦੋਸ਼ ਲਗਾਇਆ ਹੈ। ਦਰਅਸਲ, ਵੀਰਵਾਰ ਨੂੰ ਅਦਾਕਾਰਾ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, “ਮੈਂ ਭਾਜਪਾ ਨਾਲ ਆਪਣੇ ਸਾਰੇ ਰਿਸ਼ਤੇ ਤੋੜ ਰਹੀ ਹਾਂ। ਜਿਸ ਪਾਰਟੀ ਲਈ ਮੈਂ ਪਿਛਲੀਆਂ ਚੋਣਾਂ ਲੜੀਆਂ ਸਨ। ਇਸ ਦਾ ਕਾਰਨ ਹੈ ਬੰਗਾਲ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਪਹਿਲਕਦਮੀ ਅਤੇ ਗੰਭੀਰਤਾ ਦੀ ਕਮੀ ।

ਉੱਥੇ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੰਗਾਲੀ ਅਭਿਨੇਤਰੀ ਸ਼ਰਾਬੰਤੀ ਚੈਟਰਜੀ ਭਾਜਪਾ ਨੇਤਾਵਾਂ ਕੈਲਾਸ਼ ਵਿਜੇਵਰਗੀਆ ਅਤੇ ਦਿਲੀਪ ਘੋਸ਼ ਸਮੇਤ ਕਈ ਹੋਰਾਂ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਈ ਸੀ। ਬੰਗਾਲ ਵਿੱਚ ਇਸ ਤੋਂ ਪਹਿਲਾਂ ਵੀ ਕਈ ਬੰਗਾਲੀ ਅਭਿਨੇਤਾ ਅਤੇ ਅਭਿਨੇਤਰੀਆਂ ਭਾਜਪਾ ਵਿੱਚ ਸ਼ਾਮਿਲ ਹੋ ਚੁੱਕੀਆਂ ਹਨ ਪਰ ਚੋਣਾਂ ਤੋਂ ਬਾਅਦ ਉਹ ਲਗਾਤਾਰ ਪਾਰਟੀ ਤੋਂ ਦੂਰੀ ਬਣਾ ਕੇ ਬੈਠੇ ਹਨ। ਗੌਰਤਲਬ ਹੈ ਕਿ ਸ਼ਰਾਬੰਤੀ ਚੈਟਰਜੀ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਬੰਗਾਲ ਵਿੱਚ ਵਿਕਾਸ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਮਮਤਾ ਬੈਨਰਜੀ ਦਾ ਸਨਮਾਨ ਕਰਦੀ ਹਾਂ, ਪਰ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਤੋਂ ਜ਼ਿਆਦਾ ਪ੍ਰਭਾਵਿਤ ਹਾਂ । ਉਨ੍ਹਾਂ ਕਿਹਾ ਕਿ ਬੰਗਾਲ ਦਾ ਓਨਾ ਵਿਕਾਸ ਨਹੀਂ ਹੋਇਆ ਜਿੰਨਾ ਤ੍ਰਿਣਮੂਲ ਕਾਂਗਰਸ ਦੇ ਸ਼ਾਸਨ ਵਿੱਚ ਹੋਣਾ ਚਾਹੀਦਾ ਸੀ, ਇਸ ਲਈ ਭਾਜਪਾ ਨੂੰ ਮੌਕਾ ਮਿਲਣਾ ਚਾਹੀਦਾ ਹੈ।

 

 

 

Facebook Comments

Trending

Copyright © 2020 Ludhiana Live Media - All Rights Reserved.